FacebookTwitterg+Mail

'ਰੇਸ 3' ਦੇ ਟਰੇਲਰ ਦੇ ਨਾਂ 'ਤੇ ਸਲਮਾਨ ਨੇ ਕੀਤਾ ਅਜਿਹਾ ਮਜ਼ਾਕ, ਲੋਕਾਂ 'ਚ ਬਣਿਆ ਚਰਚਾ ਦਾ ਵਿਸ਼ਾ

salman khan race 3
15 May, 2018 04:56:06 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਰੇਸ-3' ਦਾ 15 ਮਈ ਨੂੰ ਰਿਲੀਜ਼ ਹੋਣਾ ਵਾਲਾ ਹੈ ਪਰ ਟਰੇਲਰ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸਲਮਾਨ ਖਾਨ ਸੋਸ਼ਲ ਮੀਡੀਆ 'ਤੇ ਟਰੇਲਰ ਦੇ ਨਾਂ 'ਤੇ ਮਜ਼ਾਕ ਕਰਦੇ ਦਿਖੇ। ਹੋਇਆ ਇਸ ਤਰ੍ਹਾਂ ਕੀ ਸਲਮਾਨ ਖਾਨ ਨੇ ਇਕ ਟਵੀਟ ਕੀਤਾ ਕਿ 'ਰੇਸ' ਦਾ ਟਰੇਲਰ ਜ਼ਾਰੀ ਕਰ ਦਿੱਤਾ ਹੈ ਪਰ ਜਦੋਂ ਉਸ ਟਰੇਲਰ ਨੂੰ ਫੈਨਜ਼ ਨੇ ਦੇਖਿਆ ਤਾਂ ਪਤਾ ਲੱਗਾ ਕਿ ਉਹ ਪੁਰਾਣੀ 'ਰੇਸ' ਫਿਲਮ ਦਾ ਟਰੇਲਰ ਹੈ। ਬੇਸ਼ੱਕ ਇਹ ਦਬੰਗ ਦਾ ਇਕ ਨਵਾਂ ਅੰਗਾਜ਼ ਹੈ। ਫਿਲਹਾਲ ਫੈਨਜ਼ ਸਲਮਾਨ ਖਾਨ ਨੂੰ 'ਰੇਸ 3' ਦੇ ਟਰੇਲਰ 'ਚ ਦੇਖਣ ਦਾ ਬੇਸਬਰੀ ਨਾਲ ਇਤਜ਼ਾਰ ਕਰ ਰਹੇ ਹਨ।


ਉਂਝ ਫੈਨਜ਼ ਨਾਲ ਮਜ਼ਾਕ ਦੇ ਟਵੀਟ ਕਈ ਦਿਨਾਂ ਤੋਂ ਚੱਲ ਰਿਹਾ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ, ''ਕੱਲ ਗਾ ਮੈਨੂੰ ਡਾਊਟਫੁੱਲ ਲੱਗ ਰਿਹਾ ਹੈ।'' ਫਿਲਮ 'ਚ ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼ ਤੋਂ ਇਲਾਵਾ ਅਨਿਲ ਕਪੂਰ, ਬੌਬੀ ਦਿਓਲ ਤੇ ਡੇਜ਼ੀ ਸ਼ਾਹ ਵੀ ਹੈ। ਫਿਲਮ 15 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਨੂੰ ਰੇਮੋ ਡਿਸੂਜਾ ਨੇ ਡਾਇਰੈਕਟ ਕੀਤਾ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਹਾਲ ਹੀ 'ਚ ਮੁੜ ਸਲਮਾਨ ਖਾਨ ਨੇ ਟਵਿਟਰ 'ਤੇ ਇਕ ਪੋਸਟ ਕਰਕੇ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ ਕਿ ਅੱਜ 5.15 'ਤੇ 'ਰੇਸ 3' ਦਾ ਟਰੇਲਰ ਲਾਂਚ ਕੀਤਾ ਜਾਵੇਗਾ। ਫਿਲਮ 'ਚ ਸਲਮਾਨ ਦਾ ਜ਼ਬਰਦਸਤ ਐਕਸ਼ਨ ਵੀ ਦੇਖਣ ਨੂੰ ਮਿਲੇਗਾ।

 


Punjabi Bollywood Tadka


Tags: Salman KhanRace 3Jacqueline FernandezBobby DeolDaisy ShahSaqib SaleemFreddie Daruwala

Edited By

Sunita

Sunita is News Editor at Jagbani.