FacebookTwitterg+Mail

ਸੰਜੇ ਦੱਤ ਮੁੜ ਬਣਾਏਗਾ ਫਿਲਮ

sanjay dutt
24 May, 2018 09:15:08 AM

ਮੁੰਬਈ(ਬਿਊਰੋ)— ਬਾਲੀਵੁੱਡ ਦਾ ਮਾਚੋਮੈਨ ਸੰਜੇ ਦੱਤ ਇਕ ਵਾਰ ਮੁੜ ਫਿਲਮਾਂ ਦੇ ਨਿਰਮਾਣ 'ਚ ਸਰਗਰਮ ਹੋਣ ਜਾ ਰਿਹਾ ਹੈ। ਲੱਗਭਗ 7 ਸਾਲ ਬਾਅਦ ਸੰਜੇ ਦੱਤ ਪ੍ਰੋਡਕਸ਼ਨ ਦੇ ਬੈਨਰ ਹੇਠ 2010 'ਚ ਆਈ ਹਿੱਟ ਤੇਲਗੂ ਫਿਲਮ 'ਪ੍ਰਸਥਾਨਮ' ਦਾ ਹਿੰਦੀ ਰੀਮੇਕ ਬਣਾਉਣ ਦੀਆਂ ਤਿਆਰੀਆਂ ਇਨ੍ਹੀਂ ਦਿਨੀਂ ਤੇਜ਼ੀ ਨਾਲ ਚੱਲ ਰਹੀਆਂ ਹਨ। 'ਪ੍ਰਸਥਾਨਮ' ਦੇ ਹਿੰਦੀ ਰੀਮੇਕ ਦੀ ਸ਼ੂਟਿੰਗ ਸੰਜੇ ਦੱਤ ਦੀ ਮਾਂ ਨਰਗਿਸ ਦੇ ਜਨਮ ਦਿਨ ਮੌਕੇ ਸ਼ੁਰੂ ਹੋਵੇਗੀ। ਸੰਜੇ ਇਸ ਫਿਲਮ 'ਚ ਇਕ ਪਾਵਰਫੁੱਲ ਕਿਰਦਾਰ 'ਚ ਨਜ਼ਰ ਆਏਗਾ। ਫਿਲਮ ਸਿਆਸੀ ਬੈਕਗ੍ਰਾਊਂਡ 'ਤੇ ਆਧਾਰਿਤ ਇਕ ਫੈਮਿਲੀ ਡਰਾਮਾ ਹੈ, ਜਿਸ 'ਚ ਸੰਜੇ ਤੋਂ ਇਲਾਵਾ ਅਮਾਇਰਾ ਦਸਤੂਰ ਤੇ ਅਲੀ ਫਜ਼ਲ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਦੇਵਾ ਕੱਟਾ ਹੀ ਕਰੇਗਾ। ਦੇਵਾ ਨੇ ਹੀ 2010 'ਚ ਆਈ ਤੇਲਗੂ ਫਿਲਮ ਦਾ ਨਿਰਦੇਸ਼ਨ ਕੀਤਾ ਸੀ।


Tags: Sanjay DuttMaanayataTorbaazKyrgyzstanAli FazalAmyra Dastur

Edited By

Sunita

Sunita is News Editor at Jagbani.