ਮੁੰਬਈ (ਬਿਊਰੋ)— ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਜਲਦ ਹੀ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਹਾਲਾਂਕਿ ਫਿਲਹਾਲ ਇਸ ਫਿਲਮ ਦੇ ਰਿਲੀਜ਼ ਨੂੰ ਲੈ ਕੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਉੱਥੇ ਇਸ ਵਿਚਕਾਰ ਸਾਰਾ ਨੇ ਰਣਵੀਰ ਸਿੰਘ ਨਾਲ ਫਿਲਮ 'ਸਿੰਬਾ' ਸਾਈਨ ਕਰ ਲਈ ਹੈ। ਇਸ ਫਿਲਮ ਨੂੰ ਰੋਹਿਤ ਸ਼ੈਟੀ ਡਾਇਰੈਕਟ ਕਰ ਰਹੇ ਹਨ। ਉਂਝ ਸਾਰਾ ਅਲੀ ਖਾਨ ਨੇ ਭਾਵੇਂ ਹੀ ਹੁਣ ਤੱਕ ਬਾਲੀਵੁੱਡ 'ਚ ਐਂਟਰੀ ਨਾ ਕੀਤੀ ਹੋਵੇ ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪੋਸਟ ਦੇ ਚਰਚੇ ਹੁੰਦੇ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਸਾਰਾ ਦੀਆਂ ਅਕਸਰ ਕਈ ਵੀਡੀਓਜ਼ ਆਉਂਦੀਆਂ ਰਹਿੰਦੀਆਂ ਹਨ। ਕਦੇ ਉਹ ਪਿਤਾ ਸੈਫ ਨਾਲ ਦਿਖਦੀ ਹੈ ਤਾਂ ਕਦੇ ਕਿਸੇ ਪਾਰਟੀ 'ਚ ਦੋਸਤਾਂ ਨਾਲ ਦਿਖਾਈ ਦਿੰਦੀ ਹੈ। ਕਈ ਵਾਰ ਵੀਡੀਓਜ਼ ਜਿਮ ਜਾਂ ਯੋਗਾ ਕਲਾਸ ਦੀਆਂ ਵੀ ਹੁੰਦੀਆਂ ਹਨ।
ਹਾਲ ਹੀ 'ਚ ਸਾਰਾ ਅਲੀ ਖਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਾਰਾ ਤੇਜ਼ੀ ਨਾਲ ਇਕ ਰੈਸਟੋਰੈਂਟ ਦੇ ਬਾਹਰ ਨਿਕਲ ਰਹੀ ਹੈ। ਉਸੇ ਸਮੇਂ ਇਕ ਗਰੀਬ ਮਹਿਲਾ ਦਿਖਾਈ ਦਿੰਦੀ ਹੈ, ਜੋ ਉਨ੍ਹਾਂ ਵੱਲ ਆ ਰਹੀ ਹੁੰਦੀ ਹੈ। ਉਸ ਮਹਿਲਾ ਨੂੰ ਦੇਖ ਸਾਰਾ ਅਲੀ ਆਪਣਾ ਰਸਤਾ ਬਦਲ ਲੈਂਦੀ ਹੈ। ਉਹ ਇਕ ਸਟਾਰ ਹੈ ਅਤੇ ਉਨ੍ਹਾਂ ਨੂੰ ਅਕਸਰ ਕਈ ਮੌਕਿਆਂ 'ਤੇ ਕਈ ਤਰ੍ਹਾਂ ਦੇ ਫੈਸਲੇ ਲੈਣੇ ਪੈਂਦੇ ਹਨ। ਹਾਲਾਂਕਿ ਉਨ੍ਹਾਂ ਦੇ ਇਸ ਵਿਵਹਾਰ ਕਾਰਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਕਈ ਫੈਨ ਗੁੱਸੇ ਹੋ ਗਏ ਹਨ। ਉਨ੍ਹਾਂ ਨੇ ਸਾਰਾ ਅਲੀ 'ਤੇ ਨਾਰਾਜ਼ਗੀ ਜਤਾਈ ਹੈ। ਇਸ ਵੀਡੀਓ 'ਤੇ ਰਿਐਕਸ਼ਨ ਦਿੰਦੇ ਕਈ ਲੋਕਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਇੰਨਾ ਅਟੈਂਸ਼ਨ ਹੀ ਕਿਉਂ ਦਿੱਤਾ ਜਾਂਦਾ ਹੈ। ਦੂਜੇ ਯੂਜ਼ਰ ਨੇ ਲਿਖਿਆ, ''ਕੁਝ ਪੈਸੇ ਦੇ ਦਿੰਦੀ ਤਾਂ ਗਰੀਬ ਨਹੀਂ ਹੋ ਜਾਂਦੀ, ਯਾਰ ਕਿਹੋ ਜਿਹੇ ਲੋਕ ਹੋ ਤੁਸੀਂ ਪੈਸੇ ਵਾਲੇ...''।