FacebookTwitterg+Mail

ਸ਼ਾਹਰੁਖ ਖਾਨ ਨਾਲ ਇੰਟੀਮੇਟ ਹੋਣਾ ਚਾਹੁੰਦੀ ਟੀ. ਵੀ. ਦੀ ਇਹ ਅਦਾਕਾਰਾ

shah rukh khan and megha chakraborty
26 May, 2018 09:40:19 AM

ਮੁੰਬਈ(ਬਿਊਰੋ)— ਅੱਜਕੱਲ ਟੀ. ਵੀ. ਸ਼ੋਅ 'ਕ੍ਰਿਸ਼ਣਾ ਚਲੀ ਲੰਦਨ' ਨੂੰ ਲੋਕ ਕਾਫੀ ਉਤਸ਼ਾਹ ਨਾਲ ਦੇਖ ਰਹੇ ਹਨ। ਇਹ ਇਕ ਅਜਿਹੇ ਮੁੰਡੇ ਦੀ ਕਹਾਣੀ ਹੈ, ਜਿਸ ਨੂੰ ਵਿਆਹ ਦੀ ਜਲਦੀ ਹੁੰਦੀ ਹੈ ਪਰ ਉਸ ਦਾ ਵਿਆਹ ਹੁੰਦੇ ਹੀ ਉਸ ਦੀ ਪਤਨੀ ਲੰਡਨ ਭੱਜ ਜਾਂਦੀ ਹੈ। ਕਾਨਪੁਰ ਦੀ ਇਸ ਕਹਾਣੀ 'ਚ ਕ੍ਰਿਸ਼ਣਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦਾ ਨਾਂ ਮੇਘਾ ਚੱਕਰਵਰਤੀ ਹੈ, ਜਿਨ੍ਹਾਂ ਨੇ ਹਾਲ ਹੀ 'ਚ ਕੁਝ ਗੱਲਾਂ ਸ਼ੇਅਰ ਕੀਤੀਆਂ ਹਨ।
Punjabi Bollywood Tadka
ਜੀ ਹਾਂ, ਹਾਲ ਹੀ 'ਚ ਮੇਘਾ ਚੱਕਰਵਰਤੀ ਨੇ ਇਹ ਦੱਸਿਆ ਹੈ ਕਿ ਉਨ੍ਹਾਂ ਦਾ ਪਸੰਦੀਦਾ ਬਾਲੀਵੁੱਡ ਅਦਾਕਾਰ ਕਿਹੜਾ ਹੈ ਤੇ ਉਹ ਕਿਸ ਦੇ ਨਾਲ ਐਕਟਿੰਗ ਕਰਨ ਦਾ ਸ਼ੌਕ ਰੱਖਦੀ ਹੈ? ਇਕ ਇੰਟਰਵਿਊ ਦੌਰਾਨ ਮੇਘਾ ਚੱਕਰਵਰਤੀ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ 'ਦਿਲਵਾਲੇ ਦੁਲਹਨੀਆਂ ਲੇ ਜਾਂਏਗੇਂ' ਦੇਖੀ ਸੀ, ਉਦੋਂ ਤੋਂ ਹੀ ਉਹ ਸ਼ਾਹਰੁਖ ਖਾਨ ਦੀ ਫੈਨ ਹੋ ਗਈ ਸੀ ਤੇ ਉਹ ਉਨ੍ਹਾਂ ਦੇ ਫੇਵਰੇਟ ਐਕਟਰ ਬਣ ਗਏ।
Punjabi Bollywood Tadka
ਮੇਘਾ ਸ਼ਾਹਰੁਖ ਖਾਨ ਨੂੰ ਬਹੁਤ ਪਸੰਦ ਹੈ ਅਤੇ ਉਨ੍ਹਾਂ ਨੂੰ ਜੇਕਰ ਫਿਲਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਸ਼ਾਹਰੁਖ ਨਾਲ ਹੀ ਫਿਲਮ ਕਰਨਾ ਚਾਵਾਂਗੀ। ਮੇਘਾ ਚਾਹੁੰਦੀ ਹੈ ਕਿ ਉਹ ਸ਼ਾਹਰੁਖ ਦੀ ਅਦਾਕਾਰਾ ਬਣ ਕੇ ਆਨਸਕਰੀਨ ਸ਼ਿਫਾਨ ਦੀ ਸਾੜ੍ਹੀ ਪਾ ਕੇ ਰੋਮਾਂਟਿਕ ਗੀਤ 'ਤੇ ਉਨ੍ਹਾਂ ਦੇ ਨਾਲ ਡਾਂਸ ਕਰੇ। ਮੇਘਾ ਸ਼ਾਹਰੁਖ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ।
Punjabi Bollywood Tadka
ਟੀ. ਵੀ. ਸ਼ੋਅ 'ਕ੍ਰਿਸ਼ਣਾ ਚਲੀ ਲੰਦਨ' 'ਚ ਕ੍ਰਿਸ਼ਣਾ ਦੀ ਭੂਮਿਕਾ ਨਿਭਾਉਣ ਵਾਲੀ ਮੇਘਾ ਨੂੰ ਤੁਸੀਂ ਸਾਰਿਆ ਨੇ ਵੱਡੀ ਦੇਵਰਾਨੀ ਅਤੇ 'ਖੁਆਬੋਂ ਕੀ ਜ਼ਮੀਨ' ਵਰਗੇ ਟੀ. ਵੀ. ਸ਼ੋਅਜ਼ 'ਚ ਦੇਖਿਆ ਹੀ ਹੋਵੇਗਾ। ਫਿਲਹਾਲ ਤਾਂ ਮੇਘਾ ਦੀ ਆਰਜੂ ਸ਼ਾਹਰੁਖ ਨਾਲ ਰੋਮਾਂਸ ਕਰਨ ਦੀ ਹੈ, ਜੋ ਪਤਾ ਨਹੀਂ ਕਦੋਂ ਪੂਰੀ ਹੋਵੇਗੀ।
Punjabi Bollywood Tadka
ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਅੱਜਕੱਲ ਬਾਲੀਵੁੱਡ ਖਾਨ ਮਤਲਬ ਕਿ ਸ਼ਾਹਰੁਖ ਖਾਨ ਦੀ ਜੈਕੇਟ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਸੀ। ਸ਼ਾਹਰੁਖ ਖਾਨ ਲੰਬੇ ਸਮੇਂ ਬਾਅਦ ਕੇਜੁਅਲ ਲੁੱਕ 'ਚ ਸਾਰਵਜਨ‍ਕ ਤੌਰ 'ਤੇ ਨਜ਼ਰ ਆਏ ਸਨ ਪਰ ਉਨ੍ਹਾਂ ਦੀ ਇਸ ਜੈਕੇਟ 'ਚ ਇੰਨ੍ਹਾਂ ਖਾਸ ਕੀ ਸੀ ਕਿ ਹਰ ਪਾਸੇ ਉਨ੍ਹਾਂ ਦੇ ਚਰਚੇ ਹੋ ਰਹੇ ਸਨ।


Tags: Shah Rukh KhanMegha ChakrabortyKrishna Chali LondonPeshwa BajiraoKhwaabon Ki Zamin ParBadii Devrani

Edited By

Sunita

Sunita is News Editor at Jagbani.