ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਬੇਟੀ ਮੀਸ਼ਾ ਕਪੂਰ 26 ਅਗਸਤ ਨੂੰ ਦੋ ਸਾਲ ਦੀ ਹੋ ਜਾਵੇਗੀ ਪਰ ਉਸ ਦੀ ਮੰਮੀ ਮੀਰਾ ਰਾਜਪੂਤ ਨੂੰ ਲੱਗਦਾ ਹੈ ਕਿ ਉਹ ਬੇਹੱਦ ਜਲਦ ਵੱਡੀ ਹੋ ਰਹੀ ਹੈ। ਮੀਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਧੀ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਬਲੈਕ ਕਲਰ ਦੀ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਇਸ ਲੁੱਕ ਸ਼ਾਹਿਦ ਧੀ ਕਾਫੀ ਸਟਾਈਲਿਸ਼ ਤੇ ਖੂਬਸੂਰਤ ਲੱਗ ਰਹੀ ਹੈ। ਮੀਰਾ ਨੇ ਇਸ ਤਸਵੀਰ ਦਾ ਕੈਪਸ਼ਨ ਦਿੱਤਾ ਹੈ, ''ਬਹੁਤ ਜਲਦੀ ਵੱਡੀ ਹੋ ਰਹੀ ਹੈ।'' ਮੀਰਾ ਤੇ ਸ਼ਾਹਿਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੀਸ਼ਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਪਿਛਲੇ ਸਾਲ ਦੋਹਾਂ ਨੇ ਮੀਸ਼ਾ ਦਾ ਪਹਿਲਾਂ ਜਨਮਦਿਨ ਲੰਡਨ 'ਚ ਸੈਲੀਬ੍ਰੇਟ ਕੀਤਾ ਸੀ। ਸ਼ਾਹਿਦ ਤੇ ਮੀਰਾ ਆਪਣੇ ਦੂਜੇ ਬੱਚੇ ਦਾ ਇੰਤਜ਼ਾਰ ਕਰ ਰਹੇ ਹਨ। ਦੋਵਾਂ ਨੇ 20 ਅਪ੍ਰੈਲ ਨੂੰ ਇੰਸਟਾਗ੍ਰਾਮ 'ਤੇ ਇਹ ਨਿਊਜ਼ ਸ਼ੇਅਰ ਕੀਤੀ ਸੀ। ਦੱਸ ਦੇਈਏ ਕਿ ਮੀਸ਼ਾ ਵੀ ਕਾਫੀ ਕਿਊਟ ਸਟਾਰ ਕਿੱਡ ਹੈ। ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਵਾਇਰਲ ਹੋਣ ਨੂੰ ਜ਼ਿਆਦਾ ਸਮਾਂ ਨਹੀਂ ਲੱਗਦਾ।