ਮੁੰਬਈ (ਬਿਊਰੋ)— ਅਭਿਨੇਤਰੀ ਸ਼ਮਾ ਸਿਕੰਦਰ ਟੀ. ਵੀ. ਦੀ ਦੁਨੀਆ ਤੋਂ ਕਾਫੀ ਸਮੇਂ ਤੋਂ ਦੂਰ ਹੈ। ਹਾਲਾਂਕਿ ਇਸ ਦੇ ਪਿੱਛੇ ਦੀ ਵਜ੍ਹਾ ਦਾ ਖੁਲਾਸਾ ਵੀ ਸ਼ਮਾ ਸਿਕੰਦਰ ਨੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਕੀਤਾ ਸੀ। ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਸ਼ਮਾ ਨੇ ਇੰਟਰਵਿਊ 'ਚ ਦੱਸਿਆ ਕਿ ਉਸ ਦੇ ਕੋਲ ਕੰਮ ਦੀ ਘਾਟ ਨਹੀਂ ਹੈ, ਸਗੋਂ ਉਹ ਖੁਦ ਟੀ. ਵੀ. ਦੀ ਦੁਨੀਆ ਤੋਂ ਦੂਰ ਹੈ। ਇਸ ਵਿਚਾਲੇ ਅਭਿਨੇਤਰੀ ਸ਼ਮਾ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਕਾਰਨ ਸਨਸਨੀ ਫੈਲਾ ਰਹੀ ਹੈ। ਦੱਸਣਯੋਗ ਹੈ ਕਿ ਸ਼ਮਾ ਸਿਕੰਦਰ ਦਾ ਇੰਸਟਾਗ੍ਰਾਮ ਅਕਾਊਂਟ ਹੌਟ ਤਸਵੀਰਾਂ ਨਾਲ ਭਰਿਆ ਹੈ। ਅਭਿਨੇਤਰੀ ਸ਼ਮਾ ਨੇ ਸਾਲ 1998 'ਚ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਹੀ ਸ਼ਮਾ ਨੂੰ ਆਮਿਰ ਖਾਨ ਦੀ ਫਿਲਮ 'ਮਨ' 'ਚ ਕੰਮ ਕਰਨ ਦਾ ਮੌਕਾ ਮਿਲ ਗਿਆ। ਸ਼ਮਾ ਦਾ ਸ਼ੁਰੂਆਤੀ ਬਾਲੀਵੁੱਡ ਕਰੀਅਰ ਕੁਝ ਖਾਸ ਨਹੀਂ ਰਿਹਾ। ਬਾਅਦ 'ਚ ਉਸ ਨੇ ਟੀ. ਵੀ. ਦੀ ਦੁਨੀਆ ਦਾ ਰੁਖ਼ ਕੀਤਾ। ਦੱਸਣਯੋਗ ਹੈ ਕਿ ਸ਼ਮਾ 'ਯੇ ਮੇਰੀ ਲਾਈਫ ਹੈ' 'ਚ ਪੂਜਾ ਦੇ ਕਿਰਦਾਰ ਨਾਲ ਮਸ਼ਹੂਰ ਹੋਈ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਸ਼ਮਾ ਨੇ ਦੱਸਿਆ ਕਿ ਉਹ ਟੀ. ਵੀ. ਦੀ ਦੁਨੀਆ ਦੇ ਅਤੀਤ 'ਚ ਜੀਅ ਰਹੀ ਹੈ। ਸ਼ਮਾ ਇਨ੍ਹੀਂ ਦਿਨੀਂ ਵੈੱਬ ਸੀਰੀਜ਼ 'ਚ ਦਿਲਚਸਪੀ ਲੈ ਰਹੀ ਹੈ। ਉਹ 'ਮਾਯਾ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।