ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਸੀਰੀਅਲ 'ਜੈ ਕਨਹੀਆ ਲਾਲ ਕੀ' 'ਚ ਮੁੱਖ ਭੂਮਿਕਾ ਨਿਭਾਅ ਰਹੀ ਅਭਿਨੇਤਰੀ ਸ਼ਵੇਤਾ ਭੱਟਾਚਾਰੀਆ ਇਨ੍ਹੀਂ ਦਿਨੀਂ ਲਾਈਮਲਾਈਟ 'ਚ ਆ ਗਈ ਹੈ। ਇਸ ਦਾ ਕਾਰਨ ਹੈ ਆਨਸਕ੍ਰੀਨ ਰੋਮਾਂਸ ਨਾ ਕਰਨ ਦਾ ਫੈਸਲਾ। ਅਸਲ 'ਚ ਇਸ ਸ਼ੋਅ 'ਚ ਦੋਵੇਂ ਮੁੱਖ ਕਿਰਦਾਰਾਂ ਵਿਚਾਲੇ ਸੁਹਾਗਰਾਤ ਦਾ ਸੀਨ ਸ਼ੂਟ ਕੀਤਾ ਜਾਣਾ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਵੇਤਾ ਨੇ ਆਪਣੇ ਕਾਂਟਰੈਕਟ 'ਚ ਇਹ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਕੋਈ ਵੀ ਇੰਟੀਮੇਟ ਸੀਨ ਨਹੀਂ ਕਰੇਗੀ। ਇੰਨਾ ਹੀ ਨਹੀਂ, ਉਸ ਨੇ ਸ਼ੋਅ 'ਚ ਸਲੀਵਲੈੱਸ ਤੇ ਛੋਟੇ ਕੱਪੜੇ ਪਹਿਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਕਈ ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸ਼ਵੇਤਾ ਦੀਆਂ ਇਨ੍ਹਾਂ ਸ਼ਰਤਾਂ ਕਾਰਨ ਇਸ ਸ਼ੋਅ ਦੇ ਮੇਕਰਸ ਨੂੰ ਸੁਹਾਗਰਾਤ ਦਾ ਸੀਨ ਕੈਂਸਲ ਕਰਨਾ ਪੈ ਰਿਹਾ ਹੈ। ਜਦੋਂ ਇਸ ਬਾਰੇ ਅਭਿਨੇਤਰੀ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਸ ਨੂੰ ਛੋਟੇ ਕੱਪੜੇ ਤੇ ਸਲੀਵਲੈੱਸ ਕੱਪੜੇ ਪਹਿਨਣ 'ਤੇ ਇਤਰਾਜ਼ ਹੈ ਪਰ ਉਸ ਨੇ ਇਸ ਬਾਰੇ ਆਪਣੇ ਕਾਂਟਰੈਕਟ 'ਚ ਕੁਝ ਨਹੀਂ ਲਿਖਿਆ। ਸ਼ਵੇਤਾ ਨੇ ਕਿਹਾ, 'ਮੈਂ ਛੋਟੇ ਕੱਪੜਿਆਂ 'ਚ ਸਹਿਜ ਮਹਿਸੂਸ ਨਹੀਂ ਕਰ ਪਾਉਂਦੀ। ਉਥੇ ਮੈਂ ਸਲੀਵਲੈੱਸ ਵੀ ਨਹੀਂ ਪਹਿਨ ਪਾਉਂਦੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਮੇਰੀ ਬਾਡੀ ਮੁਤਾਬਕ ਠੀਕ ਨਹੀਂ ਲੱਗਦੇ।' ਸ਼ਵੇਤਾ ਦਾ ਕਹਿਣਾ ਹੈ, 'ਅਸਹਿਜਤਾ ਕਾਰਨ ਮੈਂ ਪਹਿਲਾਂ ਹੀ ਆਪਣੇ ਪ੍ਰੋਡਿਊਸਰਾਂ ਨੂੰ ਇਹ ਗੱਲ ਦੱਸ ਦਿੱਤੀ ਸੀ। ਮੈਂ ਕਿਹਾ ਸੀ ਕਿ ਮੈਂ ਹੌਟ ਪੈਂਟਸ ਤੇ ਅਜਿਹੇ ਛੋਟੇ ਕੱਪੜੇ ਨਹੀਂ ਪਹਿਨ ਸਕਾਂਗੀ। ਇਹ ਸ਼ੋਅ ਇਕ ਪੁਰਾਣੇ ਸ਼ੋਅ ਦਾ ਰੀਮੇਕ ਹੈ। ਹੁਣ ਇਸ ਸ਼ੋਅ 'ਚ ਇਕ ਇੰਟੀਮੇਟ ਸੀਨ ਸੀ, ਜੋ ਪੁਰਾਣੇ ਸ਼ੋਅ 'ਚ ਨਹੀਂ ਸੀ ਤਾਂ ਅਜਿਹੇ 'ਚ ਉਸ ਨੂੰ ਸ਼ੂਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ, 'ਮੈਂ ਮੇਕਰਸ ਨੂੰ ਕਿਹਾ ਕਿ ਮੈਂ ਇੰਟੀਮੇਟ ਸੀਨ ਤੇ ਲਿਪਲਾਕ ਦੇਣ 'ਚ ਵੀ ਸਹਿਜ ਨਹੀਂ ਹਾਂ। ਅੱਜ ਇਹ ਟੀ. ਵੀ. 'ਤੇ ਸਾਧਾਰਨ ਹੋ ਗਿਆ ਹੈ ਪਰ ਇਹ ਮੇਰੇ ਲਈ ਆਸਾਨ ਨਹੀਂ ਹੈ।' ਦੱਸਣਯੋਗ ਹੈ ਕਿ ਇਹ ਸ਼ੋਅ ਸਟਾਰ ਭਾਰਤ 'ਤੇ ਪ੍ਰਸਾਰਿਤ ਕੀਤਾ ਜਾਂਦਾ ਹੈ। ਇਹ ਸ਼ੋਅ ਇਕ ਪਰਿਵਾਰਕ ਕਾਮੇਡੀ ਸ਼ੋਅ ਹੈ।