FacebookTwitterg+Mail

ਗੈਂਗਸਟਰ ਨਾਲ ਕਨਕੈਸ਼ਨ ਹੋਣ ਦੇ ਸ਼ੱਕ 'ਤੇ ਮਸ਼ਹੂਰ ਐਕਟਰ ਦੀ ਪਬ 'ਚ ਐਂਟਰੀ ਹੋਈ ਬੰਦ

sidharth bharadwaj
01 June, 2018 04:24:47 PM

ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ ਸੀਜ਼ਨ 5' 'ਚ ਆਖਰੀ ਤੱਕ ਖੇਡ ਦਾ ਹਿੱਸਾ ਰਹੇ ਮੁਕਾਬਲੇਬਾਜ਼ ਸਿਧਾਰਥ ਭਾਰਦਵਾਜ ਨੂੰ ਸਿਡਨੀ ਦੇ ਇਕ ਪਬ 'ਚ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਸਿਧਾਰਥ ਨੇ ਜਦੋਂ ਬਾਊਂਸਰ ਤੋਂ ਵਜ੍ਹਾ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਗਲੇ 'ਤੇ ਮੌਜ਼ੂਦ ਟੈਟੂ ਦੀ ਵਜ੍ਹਾ ਨਾਲ ਉਸ ਨੂੰ ਪਬ 'ਚ ਐਂਟਰੀ ਨਾ ਦਿੱਤੀ ਗਈ।
Punjabi Bollywood Tadka
ਸਿਧਾਰਥ ਨੇ ਦੱਸਿਆ ਕਿ ਸੰਭਵਤ ਬਾਊਂਸਰ ਉਸ ਨੂੰ ਕਿਸੇ ਗੈਂਗਸਟਰ ਗਰੁੱਪ ਦਾ ਹਿੱਸਾ ਸਮਝ ਰਿਹਾ ਸੀ। 'ਬਿੱਗ ਬੌਸ' ਸੀਜ਼ਨ 5 ਦਾ ਹਿੱਸਾ ਰਹਿਣ ਤੋਂ ਇਲਾਵਾ ਸਿਧਾਰਥ ਭਾਰਦਵਾਜ ਐੱਮ. ਟੀ. ਵੀ. ਦੇ ਸ਼ੋਅ ਸਪਿਟਸਵਿਲਾ ਦੇ ਜੇਤੂ ਵੀ ਰਹਿ ਚੁੱਕੇ ਹਨ। ਵੀਜੇ ਐਕਟਰ ਸਿਧਾਰਥ ਆਸਟਰੇਲੀਆ 'ਚ ਇਕ ਸ਼ੋਅ ਨੂੰ ਹੋਸਟ ਕਰਨ ਲਈ ਪਹੁੰਚੇ ਸਨ।
Punjabi Bollywood Tadka
ਕੰਮ ਖਤਮ ਕਰਨ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਕਿਸੇ ਪਬ 'ਚ ਜਾ ਕੇ ਮਸਤੀ ਕਰਨ ਦਾ ਮੂਡ ਸੀ। ਸਿਧਾਰਥ ਨੇ ਦੱਸਿਆ ਕਿ ਕਿਉਂਕਿ ਉਹ ਦਿਖਾਉਣ 'ਚ ਵੀ ਪੂਰੀ ਤਰ੍ਹਾਂ ਭਾਰਤੀ ਨਹੀਂ ਲੱਗਦੇ, ਸ਼ਾਇਦ ਬਾਊਂਸਰਜ਼ ਦੇ ਸ਼ੱਕ ਦੀ ਪੁਸ਼ਟੀ ਹੋਈ ਹੋਵੇਗੀ।
Punjabi Bollywood Tadka
ਦੱਸ ਦੇਈਏ ਕਿ ਸਿਧਾਰਥ ਨੇ ਸਾਲ 2005 'ਚ 'Splitsvilla' ਜਿੱਤਿਆ ਸੀ ਤੇ ਸਾਲ 2011 'ਚ 'ਬਿੱਗ ਬੌਸ' 'ਚ ਸ਼ਾਮਲ ਹੋਏ ਸਨ। 'ਬਿੱਗ ਬੌਸ' ਸੀਜ਼ਨ 5 'ਚ ਉਹ ਸੈਕਿੰਡ ਰਨਰਅੱਪ ਰਹੇ ਸਨ। ਟੀ. ਵੀ. ਸ਼ੋਅ 'ਖਤਰੋਂ ਕੇ ਖਿਲਾੜੀ' ਸੀਜ਼ਨ 6 'ਚ ਉਸ ਨੇ ਹਿੱਸਾ ਲਿਆ ਪਰ ਬਹੁਤ ਦੂਰ ਤੱਕ ਨਹੀਂ ਜਾ ਸਕੇ।
Punjabi Bollywood Tadka


Tags: Bigg Boss 5Sidharth BharadwajSydney PubTattoosAustralian GangstersSplitsvilla

Edited By

Sunita

Sunita is News Editor at Jagbani.