ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਪ੍ਰੇਮੀ ਆਨੰਦ ਆਹੂਜਾ ਨਾਲ ਵਿਆਹ ਕਰਨ ਜਾ ਰਹੀ ਹੈ। ਦੋਵਾਂ ਦਾ ਵਿਆਹ 7-8 ਮਈ ਨੂੰ ਹੋਵੇਗਾ। ਸੂਤਰਾਂ ਮੁਤਾਬਕ, ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਭੈਣ ਸੋਨਮ ਦੇ ਵਿਆਹ ਦੀ ਸੰਗੀਤ ਸੈਰੇਮਨੀ 'ਚ ਡਾਂਸ/ਪਰਫਾਰਮ ਕਰੇਗੀ। ਉਹ ਸ਼੍ਰੀਦੇਵੀ ਦੀ ਫਿਲਮ 'ਚਾਂਦਨੀ' ਦੇ ਗੀਤ 'ਮੇਰੇ ਹਾਥੋਂ ਮੈਂ ਨੌ ਨੌ ਚੂੜ੍ਹੀਆਂ ਹੈ...'' 'ਤੇ ਪੇਸ਼ਕਾਰੀ ਦੇਵੇਗੀ। ਜਾਹਨਵੀ ਇੰਨੀ ਦਿਨੀਂ 'ਚਾਂਦਨੀ' ਦੇ ਗੀਤ 'ਤੇ ਹੀ ਨਹੀਂ ਸਗੋਂ ਸ਼੍ਰੀਦੇਵੀ ਦੀ ਫਿਲਮ 'ਚਾਲਬਾਜ਼' ਦੇ ਗੀਤ 'ਕਿਸੀ ਕੇ ਹਾਥ ਨਹੀਂ ਆਏਗੀ ਇਹ ਲੜਕੀ...' 'ਤੇ ਡਾਂਸ ਕਰੇਗੀ। ਸੋਨਮ ਕਪੂਰ ਦੇ ਜੁਹੂ ਸਥਿਤ ਬੰਗਲੇ 'ਚ ਇੰਨੀ ਦਿਨੀਂ ਸੰਗੀਤ ਸੈਰੇਮਨੀ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਦੱਸਣਯੋਗ ਹੈ ਕਿ ਜਾਹਨਵੀ ਕਪੂਰ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਜੁਲਾਈ 'ਚ ਰਿਲੀਜ਼ ਹੋਣ ਵਾਲੀ ਇਹ ਫਿਲਮ ਮਰਾਠੀ ਫਿਲਮ 'ਸੈਰਾਟ' ਦਾ ਰਿਮੇਕ ਹੈ। ਇਸ ਫਿਲਮ ਨੂੰ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਕੀਤਾ ਜਾ ਰਿਹਾ ਹੈ।