FacebookTwitterg+Mail

ਸੋਨਮ ਦੇ ਵਿਆਹ ਲਈ ਪੰਜਾਬੀ ਲੁੱਕ 'ਚ ਸਜਿਆ ਅਨਿਲ ਕਪੂਰ ਦਾ ਬੁੱਤ

sonam kapoor and anil kapoor
05 May, 2018 09:59:49 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਧੀ ਸੋਨਮ ਕਪੂਰ 8 ਮਈ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਉਹ ਦਿੱਲੀ ਦੇ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਵਿਆਹ ਦੇ ਬੰਧਨ 'ਚ ਬੱਝ ਰਹੀ ਹੈ। ਸੋਨਮ ਦੇ ਵਿਆਹ ਲਈ ਅਨਿਲ ਕਪੂਰ ਖਾਸ ਤਿਆਰੀਆਂ 'ਚ ਲੱਗੇ ਹੋਏ ਹਨ ਪਰ ਅਕ ਤਿਆਰੀ ਮੈਡਮ ਤੁਸਾਦ ਮਿਊਜ਼ਿਅਮ ਨੇ ਵੀ ਕੀਤੀ ਹੈ।
Punjabi Bollywood Tadka
ਦਿੱਲੀ ਦੇ ਮੈਡਮ ਤੁਸਾਦ ਮਿਊਜ਼ਿਅਮ ਨੇ ਵੀ ਅਨਿਲ ਕਪੂਰ ਦੀ ਬੇਟੀ ਦੇ ਵਿਆਗ ਨੂੰ ਖਾਸ ਬਣਾਉਣ ਲਈ ਇਕ ਤੋਹਫਾ ਭੇਂਟ ਕੀਤਾ ਹੈ।

ਮੈਡਮ ਤੁਸਾਦ ਮਿਊਜ਼ਿਅਮ ਨੇ ਅਨਿਲ ਕਪੂਰ ਦੇ ਵੈਕਸ ਸਟੈਚੂ ਦਾ ਮੇਕਓਵਰ ਕੀਤਾ ਹੈ, ਜਿਸ 'ਚ ਉਹ ਵਿਆਹ ਦੇ ਪਾਰੰਪਰਿਕ ਲੁੱਕ 'ਚ ਨਜ਼ਰ ਆ ਰਹੇ ਹਨ। ਅਨਿਲ ਨੂੰ ਪਗੜੀ ਤੇ ਮਾਲਾ ਵੀ ਪਹਿਨਾਈ ਗਈ ਹੈ। ਉਨ੍ਹਾਂ ਅੱਗੇ ਦੋ ਢੋਲ ਵਜਾਉਣ ਵਾਲੇ ਵੀ ਖੜ੍ਹੇ ਹਨ। ਮਿਊਜ਼ਿਅਮ ਪ੍ਰਧਾਨ ਨੇ ਇਸ ਤਸਵੀਰ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ, ''ਅਨਿਲ ਕਪੂਰ ਆਪਣੀ ਬੇਟੀ ਸੋਨਮ ਕਪੂਰ ਦੇ ਵਿਆਹ ਲਈ ਪਾਰੰਪਰਿਕ ਰੂਪ ਨਾਲ ਤਿਆਰ ਕੀਤੇ ਗਏ ਹਨ। ਸੋਨਮ ਦਾ ਵਿਆਹ ਪੰਜਾਬੀ ਢੰਗ ਨਾਲ ਆਨੰਦ ਆਹੂਜਾ ਨਾਲ ਹੋ ਰਿਹਾ ਹੈ। ਤੁਸੀਂ ਵੀ ਦੇਖੋ ਅਨਿਲ ਕਪੂਰ ਦੀ ਇਹ ਤਸਵੀਰ।''
Punjabi Bollywood Tadka
ਦੱਸਣਯੋਗ ਹੈ ਕਿ ਸੋਨਮ ਕਪੂਰ ਦਾ ਹੋਣ ਵਾਲਾ ਪਤੀ ਆਨੰਦ ਆਹੂਜਾ ਸ਼ੁੱਕਰਵਾਰ ਨੂੰ ਨਿਊਯਾਰਕ ਤੋਂ ਮੁੰਬਈ ਆਇਆ ਹੈ। ਉਸ ਨੂੰ ਸੋਨਮ ਨਾਲ ਨਵਾਂ ਘਰ ਲੱਭਦੇ ਵੀ ਦੇਖਿਆ ਗਿਆ ਹੈ।
Punjabi Bollywood Tadka


Tags: Sonam KapoorAnil KapoorWeddingAnand AhujaBollywood Celebrity

Edited By

Sunita

Sunita is News Editor at Jagbani.