FacebookTwitterg+Mail

ਉੱਤਰੀ ਭਾਰਤ 'ਚ ਹਨੇਰੀ-ਤੂਫਾਨ ਨੇ ਮਚਾਇਆ ਹੜਕੰਪ, ਸੰਨੀ ਦਿਓਲ ਨੇ ਵੀਡੀਓ ਕੀਤੀ ਸਾਂਝੀ

sunny deol share a video
14 May, 2018 02:06:08 PM

ਮੁੰਬਈ (ਬਿਊਰੋ)— ਉੱਤਰੀ ਭਾਰਤ 'ਚ ਹਨੇਰੀ-ਤੂਫਾਨ ਨੇ ਹੜਕੰਪ ਮਚਾਇਆ ਹੋਇਆ ਹੈ। ਐਤਵਾਰ ਸ਼ਾਮ ਨੂੰ ਦਿੱਲੀ-ਐੱਨ. ਸੀ. ਆਰ. 'ਚ ਹਨੇਰੀ, ਤੂਫਾਨ ਅਤੇ ਮੀਂਹ ਨੇ ਲੋਕਾਂ ਦਾ ਰਹਿਣ-ਸਹਿਣ ਉਥਲ-ਪੁੱਥਲ ਕਰ ਦਿੱਤਾ। ਐਤਵਾਰ ਨੂੰ ਦਿੱਲੀ ਨਾਲ ਲੱਗਦੇ ਗੁਰੂਗਰਾਮ 'ਚ ਵੀ ਹਨੇਰੀ ਨੇ ਦਸਤਕ ਦਿੱਤੀ, ਜਿਸ ਨੂੰ ਬਾਲੀਵੁੱਡ ਐਕਟਰ ਸੰਨੀ ਦਿਓਲ ਨੇ ਆਪਣੇ ਕੈਮਰੇ 'ਚ ਕੈਦ ਕੀਤਾ। ਸੰਨੀ ਦਿਓਲ ਗੁਰੂਗਰਾਮ 'ਚ ਆਪਣੇ ਬੇਟੇ ਦੀ ਡੈਬਿਊ ਫਿਲਮ 'ਪਲ ਪਲ ਦਿਲ ਕੇ ਪਾਸ' ਦੀ ਸ਼ੂਟਿੰਗ ਲਈ ਆਏ ਹੋਏ ਹਨ। ਇਸ ਦੌਰਾਨ ਜਦੋਂ ਸ਼ਾਮ ਨੂੰ ਹਨੇਰੀ ਆਈ ਤਾਂ ਉਸ ਸਮੇਂ ਸੰਨੀ ਨੇ ਇਸ ਦੀ ਵੀਡੀਓ ਬਣਾਈ।

 

A post shared by Sunny Deol (@iamsunnydeol) on

ਇਸ ਨੂੰ ਉਨ੍ਹਾਂ ਨੇ ਇੰਸਟਾ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਵੀਡੀਓ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਟੈਰੇਸ 'ਤੇ ਹਨ, ਜਿੱਥੋਂ ਗੁਰੂਗਰਾਮ ਦੀਆਂ ਸੜਕਾਂ ਦਾ ਨਜ਼ਾਰਾ ਦਿਖਾਈ ਦੇ ਰਿਹਾ ਹੈ। ਐਕਟਰ ਦੇ ਨੇੜੇ ਮੌਜੂਦ ਦਰੱਖਤ ਹਨੇਰੀ ਨਾਲ ਹਿੱਲਦੇ ਦਿਖ ਰਹੇ ਹਨ। ਐਕਟਰ ਦੀ ਸ਼ਰਟ ਵੀ ਤੇਜ਼ ਹਵਾ ਕਾਰਨ ਉੱਡ ਰਹੀ ਹੈ। ਇਸ ਨੂੰ ਦੇਖ ਕੇ ਅੰਦਾਜ਼ ਲਗਾਇਆ ਜਾ ਸਕਦਾ ਹੈ ਕਿ ਹਨੇਰੀ ਕਿੰਨੀ ਤੇਜ਼ ਸੀ।
ਜ਼ਿਕਰਯੋਗ ਹੈ ਕਿ ਪੂਰੇ ਦੇਸ਼ 'ਚ ਅਜੇ ਤੱਕ ਹਨੇਰੀ-ਤੂਫਾਨ ਨਾਲ 62 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਹੋਏ ਹਨ। ਇਕੱਲੇ ਉੱਤਰ ਪ੍ਰਦੇਸ਼ 'ਚ ਮੌਤ ਦਾ ਆਂਕੜਾ 38 ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨ ਲਈ ਅਲਰਟ ਜਾਰੀ ਕੀਤਾ ਹੈ।


Tags: Sunny DeolInstagramVideoThunderstormPal Pal Dil Ke PaasNCRGurugram

Edited By

Chanda Verma

Chanda Verma is News Editor at Jagbani.