FacebookTwitterg+Mail

7 ਮਹੀਨੇ ਪਹਿਲਾਂ ਸੰਨੀ ਲਿਓਨ ਨੇ ਧੀ ਲਈ ਸ਼ੁਰੂ ਕੀਤਾ ਸੀ ਇਹ ਖਾਸ ਪ੍ਰੋਜੈਕਟ, ਤਸਵੀਰਾਂ ਵਾਇਰਲ

sunny leone and nisha kaur weber
31 May, 2018 11:18:10 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਆਪਣੀ ਇਕ ਪੋਸਟ ਨੂੰ ਲੈ ਕੇ ਮੁੜ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਹੈਂਡਮੇਡ ਗਿਫਤ/ਤੋਹਫੇ ਦੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਉਸ ਨੇ ਆਪਣੀ ਧੀ ਨਿਸ਼ਾ ਕੌਰ ਵੈਬਰ ਲਈ ਬਣਾਇਆ ਹੈ। ਇਹ ਇਕ rystal beaded piece ਹੈ, ਜਿਸ ਨੂੰ ਉਸ ਨੇ 7 ਮਹੀਨੇ ਦੀ ਮਿਹਨਤ ਕਰਨ ਤੋਂ ਬਾਅਦ ਤਿਆਰ ਕੀਤਾ ਹੈ।
Punjabi Bollywood Tadka
ਕਈ ਰਾਤਾਂ ਤੱਕ ਜਾਗ ਕੇ ਸੰਨੀ ਲਿਓਨ ਤਿਆਰ ਕੀਤਾ ਇਹ ਤੋਹਫਾ
ਸੰਨੀ ਲਿਓਨੀ ਨੇ 7 ਮਹੀਨੇ ਪਹਿਲਾਂ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਦੱਸਿਆ ਸੀ ਕਿ ਉਹ ਬੇਟੀ ਨਿਸ਼ਾ ਲਈ ਇਕ ਤੋਹਫਾ ਤਿਆਰ ਕਰ ਰਹੀ ਹਾਂ। ਉਸ ਨੇ ਕਿਹਾ ਸੀ ਕਿ 'crystal beaded piece' ਉਹ ਖੁਦ ਬਣਾ ਰਹੀ ਹੈ। ਇਕ ਦਿਨ ਅਜਿਹਾ ਆਵੇਗਾ ਜਦੋਂ ਬੇਟੀ ਮਿਸ਼ਾ ਮੈਨੂੰ ਇਸ ਤੋਹਫੇ ਬਾਰੇ ਪੁੱਛੇਗੀ ਤੇ ਮੈਂ ਉਸ ਨੂੰ ਦੱਸ ਸਕਾਂਗੀ ਕਿ ਇਹ ਮੈਂ ਖੁਦ ਉਸ ਲਈ ਬਣਾਇਆ ਹੈ।
Punjabi Bollywood Tadka
ਲੰਬੇ ਸਮੇਂ ਬਾਅਦ ਇਹ ਤੋਹਫਾ ਬਣ ਕੇ ਤਿਆਰ ਹੋਇਆ ਹੈ। ਅਜਿਹੇ 'ਚ ਸੰਨੀ ਲਿਏਨ ਨੇ ਇਸ ਦੀ ਇਕ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ''ਯਾਦ ਹੈ ਤੁਹਾਨੂੰ ਕਿ ਮੈਂ 7 ਮਹੀਨੇ ਪਹਿਲਾਂ ਅਕਤੂਬਕ 'ਚ ਇਕ ਪੋਸਟ ਕੀਤੀ ਸੀ।'' ਮੈਂ ਬੇਟੀ ਲਈ ਇਹ ਖਾਸ ਪ੍ਰੋਜੈਕਟ ਸ਼ੁਰੂ ਕੀਤਾ ਸੀ। ਕਈ ਹਜ਼ਾਰਾਂ ਕ੍ਰਿਸਟਲ ਦੀ ਮਦਦ ਨਾਲ ਇਹ ਤੋਹਫਾ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਇਸ ਨੂੰ ਮੈਂ ਖੁਦ ਆਪਣੇ ਹੱਥਾਂ ਨਾਲ ਬਣਾਇਆ ਹੈ।

 

A post shared by Sunny Leone (@sunnyleone) on

ਬੇਟੀ ਨਾਲ ਹੈ ਡੇਨੀਅਲ ਵੈੱਬਰ ਦੀ ਜ਼ਬਰਦਸਤ ਬਾਂਡਿੰਗ
ਕੁਝ ਸਮੇਂ ਪਹਿਲਾਂ ਪਾਪਾ ਡੇਨੀਅਲ ਬੇਟੀ ਨਿਸ਼ਾ ਨਾਲ ਜੁਹੂ 'ਚ ਘੁੰਮਦੇ ਦਿਖੇ ਸਨ। ਇਸ ਦੌਰਾਨ ਨਿਸ਼ਾ ਬੇਬੀ ਸਿਟਰ 'ਚ ਬੈਠੀ ਨਜ਼ਰ ਆਈ ਤੇ ਡੇਨੀਅਲ ਉਸ ਨੂੰ ਘੁੰਮਾਉਂਦੇ ਦਿਖੇ। ਕੈਮਰੇ 'ਚ ਕੈਦ ਹੋਈਆਂ ਤਸਵੀਰਾਂ ਨੂੰ ਦੇ ਲੱਗ ਰਿਹਾ ਸੀ ਕਿ ਦੋਵੇਂ ਇਕ-ਦੂਜੇ ਨਾਲ ਕਾਫੀ ਖੁਸ਼ ਰਹਿੰਦੇ ਹਨ।
Punjabi Bollywood Tadka

Punjabi Bollywood Tadka

Punjabi Bollywood Tadka


Tags: Sunny LeoneinstagramCrystal Beaded PieceDaniel WeberNisha Kaur WeberBollywood Celebrity

Edited By

Sunita

Sunita is News Editor at Jagbani.