FacebookTwitterg+Mail

40 ਲੱਖ ਦੀ ਧੋਖਾਧੜੀ ਦੇ ਲੱਗੇ ਇਲਜ਼ਾਮ 'ਤੇ ਸੁਰਵੀਨ ਚਾਵਲਾ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ?

surveen chawla on fraud case
09 May, 2018 06:54:37 PM

ਜਲੰਧਰ (ਬਿਊਰੋ)— 4 ਮਈ ਨੂੰ ਸੁਰਵੀਨ ਚਾਵਲਾ, ਉਸ ਦੇ ਭਰਾ ਮਨਵਿੰਦਰ ਚਾਵਲਾ ਤੇ ਪਤੀ ਅਕਸ਼ੇ ਠੱਕਰ 'ਤੇ ਹੁਸ਼ਿਆਰਪੁਰ ਨਿਵਾਸੀ ਸਤਪਾਲ ਗੁਪਤਾ ਤੇ ਉਸ ਦੇ ਬੇਟੇ ਪੰਕਜ ਗੁਪਤਾ ਨੇ 40 ਲੱਖ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਲਗਾਏ ਸਨ। ਇਸ ਮਾਮਲੇ 'ਤੇ ਸੁਰਵੀਨ ਚਾਵਲਾ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਸੁਰਵੀਨ ਨੇ ਕਿਹਾ, 'ਇਹ ਇਕ ਝੂਠੀ ਐੱਫ. ਆਈ. ਆਰ. ਹੈ, ਜਿਹੜੀ ਮੇਰਾ ਬਿਆਨ ਰਿਕਾਰਡ ਕੀਤੇ ਬਿਨਾਂ ਤੇ ਕਿਸੇ ਤਰ੍ਹਾਂ ਦੀ ਛਾਣਬੀਨ ਕੀਤੇ ਬਿਨਾਂ ਦਰਜ ਕੀਤੀ ਗਈ ਹੈ। ਇਸ ਮਾਮਲੇ 'ਚ ਬਿਲਕੁਲ ਵੀ ਸੱਚਾਈ ਨਹੀਂ ਹੈ। ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਇਕ ਸੈਲੇਬ੍ਰਿਟੀ ਹਾਂ। ਬਾਕੀ ਸੱਚ ਆਪਣੇ ਆਪ ਅਗਲੀ ਕਾਰਵਾਈ ਨਾਲ ਸਾਹਮਣੇ ਆ ਹੀ ਜਾਵੇਗਾ।'

ਇਹ ਕਹਿਣਾ ਸੀ ਸ਼ਿਕਾਇਤਕਰਤਾ ਦਾ
ਸਤਪਾਲ ਗੁਪਤਾ ਤੇ ਪੰਕਜ ਗੁਪਤਾ ਨੇ ਦੱਸਿਆ, 'ਪੰਜਾਬ ਤੇ ਨਿਊਜ਼ੀਲੈਂਡ 'ਚ ਉਹ ਫਿਲਮ ਅਭਿਨੇਤਰੀ ਸੁਰਵੀਨ ਚਾਵਲਾ ਤੇ ਉਸ ਦੇ ਭਰਾ ਮਨਵਿੰਦਰ ਚਾਵਲਾ ਨਾਲ ਸੰਪਰਕ 'ਚ ਸਨ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਸੀਂ 'ਨੀਲ ਬੱਟੇ ਸੰਨਾਟਾ' ਫਿਲਮ ਬਣਾ ਰਹੇ ਹਾਂ। ਤੁਸੀਂ 1 ਕਰੋੜ ਰੁਪਏ ਇਨਵੈਸਟ ਕਰੋ। 50 ਤੋਂ 60 ਲੱਖ ਰੁਪਏ ਤਾਂ ਤੁਹਾਨੂੰ ਫਿਲਮ ਰਿਲੀਜ਼ ਹੁੰਦਿਆਂ ਹੀ 6 ਮਹੀਨਿਆਂ ਦੇ ਅੰਦਰ ਮਿਲ ਜਾਣਗੇ, ਉਥੇ ਤੁਸੀਂ ਇਸ ਰਾਹੀਂ ਆਪਣੀ ਰਕਮ ਨੂੰ ਡਬਲ ਕਰ ਸਕਦੇ ਹੋ। ਮਨਵਿੰਦਰ ਤੇ ਸੁਰਵੀਨ ਦੀਆਂ ਗੱਲਾਂ 'ਚ ਆ ਕੇ ਅਸੀਂ ਫਿਲਮ ਨਿਰਮਾਣ ਕੰਪਨੀ ਦੇ ਨਾਂ 'ਤੇ 11 ਲੱਖ ਤੇ 40 ਲੱਖ ਰੁਪਏ ਦਾ ਚੈੱਕ ਦੇ ਦਿੱਤਾ। ਤਕਨੀਕੀ ਖਰਾਬੀ ਕਾਰਨ 11 ਲੱਖ ਰੁਪਏ ਸਾਡੇ ਖਾਤੇ 'ਚ ਵਾਪਸ ਆ ਗਏ ਪਰ 40 ਲੱਖ ਰੁਪਏ ਫਿਲਮ ਨਿਰਮਾਣ ਕੰਪਨੀ ਦੇ ਖਾਤੇ 'ਚ ਸ਼ੋਅ ਨਹੀਂ ਹੋ ਰਹੇ ਸਨ। ਫਿਲਮ 22 ਅਪ੍ਰੈਲ 2016 ਨੂੰ ਰਿਲੀਜ਼ ਵੀ ਹੋ ਗਈ। ਦੱਸਿਆ ਗਿਆ ਸੀ ਕਿ ਸਾਡੇ ਪੈਸੇ ਰਿਲੀਜ਼ ਦੇ 4 ਮਹੀਨਿਆਂ ਬਾਅਦ ਵਾਪਸ ਕਰ ਦਿੱਤੇ ਜਾਣਗੇ ਪਰ ਨਹੀਂ ਕੀਤੇ ਗਏ। ਇਹੀ ਨਹੀਂ ਇਨ੍ਹਾਂ ਦੇ ਗੱਲ ਕਰਨ ਦਾ ਤਰੀਕਾ ਵੀ ਬਦਲ ਗਿਆ। ਸਾਡੇ ਵਲੋਂ ਦਿੱਤੇ 40 ਲੱਖ ਰੁਪਏ ਫਿਲਮ ਨਿਰਮਾਣ ਕੰਪਨੀ ਦੇ ਖਾਤੇ ਦੀ ਬਜਾਏ ਸੁਰਵੀਨ ਚਾਵਲਾ ਦੇ ਪਤੀ ਅਕਸ਼ੇ ਠੱਕਰ ਦੇ ਖਾਤੇ 'ਚ ਕਿਵੇਂ ਟਰਾਂਸਫਰ ਹੋ ਗਏ, ਇਹ ਵੀ ਜਾਂਚ ਦਾ ਵਿਸ਼ਾ ਹੈ।


Tags: Surveen Chawla Fraud Case Bollywood Actress Police Akshay Thakker

Edited By

Rahul Singh

Rahul Singh is News Editor at Jagbani.