FacebookTwitterg+Mail

ਪਾਕਿਸਤਾਨ 'ਤੇ ਬਿਆਨ ਦੇ ਕੇ ਵਿਵਾਦਾਂ 'ਚ ਫਸੀ ਸਵਰਾ ਭਾਸਕਰ, ਵੀਡੀਓ ਵਾਇਰਲ

swara bhasker
04 June, 2018 02:12:40 PM

ਮੁੰਬਈ (ਬਿਊਰੋ)— ਬਾਲੀਵੁੱਡ ਫਿਲਮ 'ਵੀਰੇ ਦੀ ਵੈਡਿੰਗ' ਪਾਕਿਸਤਾਨ 'ਚ ਰਿਲੀਜ਼ ਨਹੀਂ ਕੀਤੀ ਗਈ। ਫਿਲਮ 'ਚ ਮੌਜੂਦ ਬੋਲਡ ਡਾਇਲਾਗਜ਼ ਕਾਰਨ ਪਾਕਿਸਤਾਨ ਦੀ ਸੈਂਸਰ ਬੋਰਡ ਨੇ ਫਿਲਮ ਦੀ ਰਿਲੀਜ਼ਿੰਗ 'ਤੇ ਮਨਜੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨੂੰ ਲੈ ਕੇ ਅਦਾਕਾਰਾ ਸਵਰਾ ਨੇ ਹਾਲ ਹੀ 'ਚ ਇਕ ਬਿਆਨ ਦਿੱਤਾ ਹੈ, ਜਿਸ ਕਾਰਨ ਉਹ ਵਿਵਾਦਾਂ 'ਚ ਘਿਰ ਗਈ ਹੈ। ਇਕ ਇੰਟਰਵਿਊ 'ਚ ਸਵਰਾ ਪਾਕਿਸਤਾਨ ਦੇ ਸ਼ਰੀਆ ਕਾਨੂੰਨ ਦੇ ਬਾਰੇ 'ਚ ਗੱਲ ਕਰਦੀ ਦਿਖ ਰਹੀ ਹੈ। ਇਸ ਨੂੰ ਲੈ ਕੇ ਹੁਣ ਪਾਕਿਸਤਾਨ ਦੀ ਇਕ ਵੀ. ਜੇ. ਅਤੇ ਅਦਾਕਾਰਾ ਉਰਵਾ ਹੋਕੇਨ ਨੇ ਉਨ੍ਹਾਂ ਦੀ ਨਿੰਦਾ ਕੀਤੀ ਹੈ। ਉਰਵਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਸਵਰਾ ਭਾਸਕਰ ਦੇ ਦੋ ਬਿਆਨ ਦਿਖਾਏ ਜਾ ਰਹੇ ਹਨ। ਇਕ ਬਿਆਨ ਪਹਿਲਾਂ ਦਾ ਹੈ ਜਦੋਂ ਉਹ ਪਾਕਿਸਤਾਨ 'ਚ ਸੀ ਅਤੇ ਉੱਥੋਂ ਦੀ ਬੋਲੀ ਅਤੇ ਲੋਕਾਂ ਦੀ ਪ੍ਰਸ਼ੰਸਾ ਕਰ ਰਹੀ ਸੀ। ਦੂਜਾ ਬਿਆਨ ਹਾਲ ਹੀ ਦਾ ਹੈ, ਜਦੋਂ ਉਹ ਫਿਲਮ ਦੇ ਪਾਕਿਸਤਾਨ 'ਚ ਬੈਨ ਹੋ ਜਾਣ ਨੂੰ ਲੈ ਕੇ ਪਾਕਿਸਤਾਨ ਦੀ ਨਿੰਦਾ ਕਰ ਰਹੀ ਹੈ।

ਪਹਿਲੀ ਕਲਿੱਪ 'ਚ ਸਵਰਾ ਕਹਿੰਦੀ ਦਿਖ ਰਹੀ ਹੈ, ''ਪਾਕਿਸਤਾਨ ਅਜਿਹਾ ਨਹੀਂ ਹੈ, ਜਿਹੋ ਜਿਹਾ ਦੱਸਿਆ ਜਾਂਦਾ ਹੈ... ਇਕ ਦੁਸ਼ਮਣ ਦੇਸ਼। ਮੈਂ ਲੰਡਨ, ਨਿਊਯਾਰਕ, ਇੰਸਤਾਂਬੁਲ, ਪੈਰਿਸ ਸਭ ਜਗ੍ਹਾ ਗਈ ਹਾਂ ਪਰ ਸਾਰੇ ਸ਼ਹਿਰ ਲਾਹੌਰ ਅੱਗੇ ਫੇਲ ਹਨ।'' ਉੱਥੇ ਇਸ ਤੋਂ ਬਾਅਦ ਉਨ੍ਹਾਂ ਦੀ ਇਕ ਹੋਰ ਕਲਿੱਪ ਪਲੇਅ ਹੁੰਦੀ ਹੈ, ਜਿਸ 'ਚ ਉਹ ਪਾਕਿਸਤਾਨ ਨੂੰ ਇਕ ਅਸਫਲ ਦੇਸ਼ ਕਹਿੰਦੀ ਦਿਖ ਰਹੀ ਹੈ। ਇਸ ਕਲਿੱਪ 'ਚ ਉਹ ਕਹਿੰਦੀ ਹੈ, ''ਮੈਨੂੰ ਸਮਝ 'ਚ ਨਹੀਂ ਆਉਂਦਾ ਕਿ ਅਸੀਂ ਪਾਕਿਸਤਾਨ 'ਚ ਹੋਣ ਵਾਲੀਆਂ ਸਾਰੀਆਂ ਮੂਰਖ ਚੀਜ਼ਾਂ ਤੋਂ ਕਿਉਂ ਆਨੰਦ ਲੈਂਦੇ ਰਹਿੰਦੇ ਹਾਂ। ਅੱਗੇ ਉਹ ਇਕ ਪਾਸੇ ਕਹਿੰਦੀ ਦਿਖ ਰਹੀ ਹੈ ਕਿ ਪਾਕਿਸਤਾਨ ਦੀ ਜ਼ੁਬਾਨ ਵੱਡੀ ਤਹਿਜ਼ੀਬਦਾਰ ਹੈ ਤਾਂ ਦੂਜੀ ਕਲਿੱਪ 'ਚ ਉਹ ਕਹਿ ਰਹੀ ਹੈ ਕਿ ਉੱਥੋਂ ਦੀ ਭਾਸ਼ਾ ਸਾਡੇ ਨਾਲੋਂ ਵਧੇਰੇ ਬੁਰੀ ਹੈ।


Tags: Swara BhaskerUrwa Hocane PakistanStatementVeere Di Wedding

Edited By

Chanda Verma

Chanda Verma is News Editor at Jagbani.