FacebookTwitterg+Mail

ਇਸ ਮਾਮਲੇ 'ਚ ਹਿੰਦੀ ਸਿਨੇਮਾ ਨੂੰ ਸਾਊਥ ਇੰਡਸਟਰੀ ਤੋਂ ਪਿੱਛੇ ਮੰਨਦੀ ਹੈ ਤਾਪਸੀ

taapsee pannu
21 May, 2018 11:40:06 AM

ਮੁੰਬਈ (ਬਿਊਰੋ)— ਸਾਊਥ ਫਿਲਮ ਇੰਡਸਟਰੀ ਦੀਆਂ ਕੁਝ ਹਾਰਰ ਫਿਲਮਾਂ 'ਚ ਕੰਮ ਕਰ ਚੁੱਕੀ ਅਭਿਨੇਤਰੀ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਹਿੰਦੀ ਸਿਨੇਮਾ ਨੇ ਅਸਲ 'ਚ ਹਾਰਰ ਸ਼ੈਲੀ ਨੂੰ ਜ਼ਿਆਦਾ ਨਹੀਂ ਅਜ਼ਮਾਇਆ ਹੈ। ਤਾਪਸੀ ਨੇ ਦੱਸਿਆ, ''ਮੈਂ ਸਾਊਥ 'ਚ ਦੋ ਬੇਹੱਦ ਸਫਲ ਹਾਰਰ ਫਿਲਮਾਂ 'ਚ ਕੰਮ ਕਰ ਚੁੱਕੀ ਹਾਂ। ਮੇਰੀ ਸਾਊਥ ਫਿਲਮ ਇੰਡਸਟਰੀ 'ਚ ਆਖਰੀ ਫਿਲਮ 'ਆਨੰਦੋ ਬ੍ਰਹਾ' ਸੀ ਜੋ ਇਕ ਹਾਰਰ ਫਿਲਮ ਸੀ। ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਅਤੇ 'ਕੰਚਨਾ 2' ਨੇ ਵੀ ਅਜਿਹਾ ਹੀ ਕਰ ਦਿਖਾਇਆ। ਮੈਨੂੰ ਲਗਦਾ ਹੈ ਕਿ ਹਾਰਰ ਇਕ ਸ਼ੈਲੀ ਹੈ, ਜਿਸ ਨੂੰ ਹਿੰਦੀ ਸਿਨੇਮਾ 'ਚ ਅਜੇ ਤੱਕ ਜ਼ਿਆਦਾ ਨਹੀਂ ਅਜ਼ਮਾਇਆ ਗਿਆ ਹੈ।

ਉਸਨੇ ਕਿਹਾ, ''ਮੇਰੇ ਕੋਲ ਸਕ੍ਰਿਪਟ ਨਾਲ ਦੋ ਨਿਰਦੇਸ਼ਕ ਆਏ ਸਨ। ਜੋ ਸ਼ੈਲੀ ਨੂੰ ਜਾਣਨਾ ਚਾਹੁੰਦੇ ਹਨ। ਮੈਨੂੰ ਲਗਦਾ ਹੈ ਕਿ ਸਾਡੇ ਕੋਲ ਹਾਰਰ ਵਰਗੀਆਂ ਚੀਜਾਂ ਨੂੰ ਦੱਸਣ ਲਈ ਚੋਣ ਨਹੀਂ ਹੈ। ਸਾਊਥ ਫਿਲਮ ਇੰਡਸਟਰੀ 'ਚ ਪੂਰੀ ਤਰ੍ਹਾਂ ਸਰਗਰਮ ਰਹਿ ਕੇ ਕੰਮ ਕਰਨ ਤੋਂ ਬਾਅਦ ਤਾਪਸੀ ਨੇ ਕਿਹਾ ਕਿ ਫਿਲਮ ਉਦਯੋਗ ਦੇ ਉਲਟ, ਹਾਰਰ ਸਾਊਥ 'ਚ ਸਭ ਤੋਂ ਜ਼ਿਆਦਾ ਅਜ਼ਮਾਈ ਗਈ ਸ਼ੈਲੀ ਰਹੀ ਹੈ। ਇਸ ਤੋਂ ਇਲਾਵਾ ਤਾਪਸੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਨਮਰਜ਼ੀਆ' 'ਚ ਕੰਮ ਕਰ ਰਹੀ ਹੈ।


Tags: Taapsee Pannu Horror South Indian Films Kanchana 2 Script Manmarziyaan Bollywood Actress

Edited By

Kapil Kumar

Kapil Kumar is News Editor at Jagbani.