FacebookTwitterg+Mail

ਸਲਮਾਨ ਦੀ 'ਭਾਰਤ' 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ ਤੱਬੂ

tabu
22 May, 2018 01:54:52 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਭਾਰਤ' ਦੀ ਸਟਾਰ ਕਾਸਟ 'ਚ ਇਕ ਨਾਂ ਹੋਰ ਜੁੜ ਗਿਆ ਹੈ। ਅਲੀ ਅੱਬਾਸ ਨਿਰਦੇਸ਼ਿਤ ਇਸ ਫਿਲਮ 'ਚ ਦਿਸ਼ਾ ਪਟਾਨੀ, ਪ੍ਰਿਯੰਕਾ ਚੋਪੜਾ ਤੋਂ ਬਾਅਦ ਹੁਣ ਤੱਬੂ ਨੂੰ ਕਾਸਟ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਖੁਦ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਟਵਿਟਰ ਰਾਹੀਂ ਸ਼ੇਅਰ ਕੀਤੀ ਹੈ। ਤੱਬੂ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ''ਆਖਿਰਕਾਰ ਇਹ ਹੋ ਰਿਹਾ ਹੈ। ਤੁਹਾਡੇ ਨਾਲ ਕੰਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ, ਬਹੁਤ ਸਾਰਾ ਪਿਆਰ''। ਇਸ ਤੋਂ ਪਹਿਲਾਂ ਤੱਬੂ 'ਗੋਲਮਾਲ ਅਗੇਨ' 'ਚ ਨਜ਼ਰ ਆਈ ਸੀ।

ਅਜਿਹਾ 5ਵੀਂ ਵਾਰ ਹੈ ਜਦੋਂ ਸਲਮਾਨ ਅਤੇ ਤੱਬੂ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੋਵੇਂ 'ਜਯ ਹੋ', 'ਬੀਵੀ ਨੰਬਰ 1', 'ਹਮ ਸਾਥ ਸਾਥ ਹੈ' ਅਤੇ 'ਜੀਤ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਉੱਥੇ ਹੀ ਸਲਮਾਨ ਨਾਲ ਅਲੀ ਅੱਬਾਸ ਜ਼ਫਰ ਦੀ ਇਹ ਤੀਜੀ ਫਿਲਮ ਹੈ। ਉਸਦੇ ਨਾਲ ਉਹ 'ਸੁਲਤਾਨ' ਅਤੇ 'ਟਾਈਗਰ ਜ਼ਿੰਦਾ ਹੈ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਇਹ ਫਿਲਮ 2019 'ਚ ਈਦ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Salman Khan Tabu Bharat Disha Patani Ali Abbas Zafar Bollywood Actor

Edited By

Kapil Kumar

Kapil Kumar is News Editor at Jagbani.