FacebookTwitterg+Mail

ਮਾਸੀ ਕਰਿਸ਼ਮਾ ਦੇ ਘਰ ਬਾਹਰ ਨੰਨ੍ਹੇ ਤੈਮੂਰ ਨੇ ਫੋਟੋਗ੍ਰਾਫਰ ਦੇਖ ਦਿੱਤੇ ਪੋਜ਼, ਮਾਂ ਕਰੀਨਾ ਵੀ ਰਹਿ ਗਈ ਦੇਖਦੀ

taimur and kareena kapoor khan
01 June, 2018 12:28:14 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਹੌਟ ਅਦਾਕਾਰਾ ਕਰੀਨਾ ਕਪੂਰ ਖਾਨ ਨੰਨ੍ਹੇ ਤੈਮੂਰ ਅਲੀ ਖਾਨ ਨੂੰ ਲੈ ਕੇ ਕਰਿਸ਼ਮਾ ਕਪੂਰ ਦੇ ਘਰ ਪਹੁੰਚੀ ਸੀ। ਇਸ ਦੌਰਾਨ ਤੈਮੂਰ ਕਾਫੀ ਕਿਊਟ ਲੁੱਕ 'ਚ ਨਜ਼ਰ ਆਇਆ ਸੀ। ਮਾਂ ਕਰੀਨਾ ਨਾਲ ਤੈਮੂਰ ਕਾਰ ਤੋਂ ਬਾਹਰ ਆਉਂਦੀ ਮੀਡੀਆ ਦੇ ਕੈਮਰਿਆਂ 'ਚ ਕੈਦ ਹੋ ਗਿਆ।
Punjabi Bollywood Tadka
ਤੈਮੂਰ ਆਪਣੀ ਮਾਸੀ ਕਰਿਸ਼ਮਾ ਕਪੂਰ ਦੇ ਘਰ ਉਨ੍ਹਾਂ ਨੂੰ ਮਿਲਣ ਪਹੁੰਚਿਆ ਸੀ। ਇਸ ਦੌਰਾਨ ਤੈਮੂਰ ਨੇ ਕਲਰਫੁੱਲ ਸ਼ਰਟ ਪਾਈ ਸੀ, ਜਿਸ 'ਚ ਉਹ ਕਾਫੀ ਕਿਊਟ ਲੱਗ ਰਿਹਾ ਸੀ। ਜਦੋਂ ਤੈਮੂਰ ਨੂੰ ਫੋਟੋਗ੍ਰਾਫਰ ਨੂੰ ਦੇਖਿਆ ਤਾਂ ਉਹ ਕੈਮਰੇ ਅੱਗੇ ਪੋਜ਼ ਦਿੰਦਾ ਵੀ ਨਜ਼ਰ ਆਇਆ। ਇਹ ਸਭ ਦੇ ਕੇ ਮਾਂ ਕਰੀਨਾ ਵੀ ਹੈਰਾਨ ਰਹਿ ਗਈ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਤੈਮੂਰ ਦੀ ਮਾਸੂਮੀਅਤ ਸਾਫ ਝਲਕ ਰਹੀ ਹੈ। ਇਸ ਦੌਰਾਨ ਕਰੀਨਾ ਕਪੂਰ ਵੀ ਕਾਫੀ ਸਟਾਈਲਿਸ਼ ਲੱਗ ਰਹੀ ਸੀ। ਮਾਂ ਕਰੀਨਾ ਤੇ ਪੁੱਤ ਤੈਮੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਕਰੀਨਾ ਕਪੂਰ ਤੈਮੂਰ ਦੇ ਜਨਮ ਤੋਂ ਬਾਅਦ 'ਵੀਰੇ ਦੀ ਵੈਡਿੰਗ' ਨਾਲ ਕਮਬੈਕ ਕਰ ਰਹੀ ਹੈ। ਦੱਸ ਦੇਈਏ ਕਿ  ਅੱਜ ਕਰੀਨਾ ਕਪੂਰ ਦੀ ਫਿਲਮ 'ਵੀਰੇ ਦੀ ਵੈਡਿੰਗ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ, ਜਿਸ 'ਚ ਬੀ-ਟਾਊਨ ਦੇ ਕਾਫੀ ਸਿਤਾਰੇ ਪਹੁੰਚੇ ਸਨ।
Punjabi Bollywood Tadka
ਇਸ ਤੋਂ ਇਲਾਵਾ ਕਰੀਨਾ ਕਪੂਰ ਨੇ ਆਪਣੀ ਗੈਂਗ ਗਰਲ ਨਾਲ ਫਿਲਮ ਦੀ ਪਾਰਟੀ ਵੀ ਕੀਤੀ ਸੀ। ਦੱਸ ਦੇਈਏ ਕਿ ਇਸ ਫਿਲਮ 'ਚ ਕਰੀਨਾ ਕਪੂਰ ਨਾਲ ਸੋਨਮ ਕਪੂਰ, ਸਵਰਾ ਭਾਸਕਰ ਸ਼ਿਖਾ ਤਲਸਾਨਿਆ ਮੁੱਖ ਭੂਮਿਕਾ 'ਚ ਹਨ।
Punjabi Bollywood Tadka

Punjabi Bollywood Tadka

Punjabi Bollywood Tadka


Tags: Veere Di WeddingTaimur Ali KhanKareena Kapoor KhanSonam KapoorShikha TalsaniaSwara Bhasker

Edited By

Sunita

Sunita is News Editor at Jagbani.