ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਤਮੰਨਾ ਭਾਟੀਆ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਤਮੰਨਾ ਬੇਹੱਦ ਖੂਬਸੂਰਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਤਮੰਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਡੀ. ਜੇ. ਸਨੇਕ ਦੇ ਗੀਤ 'ਮਜੇਂਟਾ ਰਿਦਿਮ' ਡਾਂਸ ਕਰਦੀ ਨਜ਼ਰ ਆ ਰਹੀ ਹੈ। ਤਮੰਨਾ ਦੀ ਇਸ ਡਾਂਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਡੀ. ਜੇ. ਸਨੇਕ ਨੇ ਇਸ ਵੀਡੀਓ ਨੂੰ ਲੈ ਕੇ ਕਿਹਾ, ''ਮੈਨੂੰ ਭਾਰਤ 'ਚ ਸ਼ੂਟਿੰਗ ਕਰਨ 'ਤੇ ਮਜ਼ਾ ਆਇਆ ਅਤੇ ਮੈਨੂੰ ਭਾਰਤੀ ਸੰਸਕ੍ਰਿਤੀ ਦਾ ਅਨੁਭਵ ਮਿਲਿਆ। ਮੈਨੂੰ ਭਾਰਤ ਹਮੇਸ਼ਾ ਤੋਂ ਹੀ ਪਸੰਦ ਹੈ। 'ਬਾਹੂਬਲੀ' ਦੀ ਅਦਾਕਾਰਾ ਤਮੰਨਾ ਭਾਟੀਆ ਨੂੰ 'ਮਜੇਂਟਾ ਰਿਦਿਮ' 'ਤੇ ਦੇਸੀ ਅੰਦਾਜ਼ 'ਚ ਡਾਂਸ ਕਰਦੇ ਦੇਖਣਾ ਕਾਫੀ ਮਜ਼ੇਦਾਰ ਹੈ। ਭਾਰਤੀ ਸੰਸਕ੍ਰਿਤੀ ਦੇ ਕਈ ਰੂਪ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੈ।
ਉਨ੍ਹਾਂ ਤਮੰਨਾ ਦੀ ਇਹ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਡੀ. ਜੇ. ਸਨੇਕ ਨੇ ਬਾਲੀਵੁੱਡ ਦੀ ਆਪਣੀ ਦੋਸਤ ਨੂੰ ਇਸ ਗੀਤ 'ਚ ਡਾਂਸ ਕਰਨ ਦਾ ਚੈਲੇਂਜ ਦਿੱਤਾ, ਜਿਸ ਨੂੰ ਤਮੰਨਾ ਨੇ ਪੂਰਾ ਕਰ ਦਿਖਾਇਆ।