FacebookTwitterg+Mail

ਸੰਜੇ ਦੱਤ ਦੀ ਬੇਟੀ ਨੇ ਹਾਸਲ ਕੀਤੀ ਵੱਡੀ ਉਪਾਧੀ, ਬਾਕੀ ਸਟਾਰ ਕਿੱਡਸ ਨੂੰ ਛੱਡਿਆ ਪਿੱਛੇ

trishala dutt
21 May, 2018 04:10:10 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਦੀ ਗਿਣਤੀ ਇੰਡਸਟਰੀ ਦੀਆਂ ਪ੍ਰਸਿੱਧ ਸਟਾਰ ਬੇਟੀਆਂ 'ਚ ਹੁੰਦੀ ਹੈ। ਭਾਵੇਂ ਹੀ ਤ੍ਰਿਸ਼ਾਲਾ ਖੁਦ ਨੂੰ ਗਲੈਮਰ ਦੀ ਦੁਨੀਆ ਤੋਂ ਦੂਰ ਰੱਖਣਾ ਪਸੰਦ ਕਰਦੀ ਹੈ ਪਰ ਸੋਸ਼ਲ ਮੀਡੀਆ 'ਤੇ ਉਹ ਕਾਫੀ ਐਕਟਿਵ ਹੈ। ਤ੍ਰਿਸ਼ਾਲਾ ਨੇ ਹਾਲ ਹੀ 'ਚ ਆਪਣੇ ਫੈਨਜ਼ ਨਾਲ ਜ਼ਿੰਦਗੀ ਦੀ ਸਭ ਤੋਂ ਵੱਡੀ ਅਚੀਵਮੈਂਟ ਸ਼ੇਅਰ ਕੀਤੀ ਹੈ। ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਨੇ ਮਾਸਟਰ ਡਿਗਰੀ ਹਾਸਲ ਕਰ ਲਈ ਹੈ। ਇੰਨਾ ਹੀ ਨਹੀਂ, ਉਹ ਅਗਲੇ ਚਾਰ ਸਾਲਾਂ ਲਈ ਡਾਕਟਰੇਟ ਦੀ ਪੜ੍ਹਾਈ ਕਰਨ ਜਾ ਰਹੀ ਹੈ।
Punjabi Bollywood Tadka
ਨਿਊਯਾਰਕ 'ਚ ਰਹਿ ਰਹੀ ਤ੍ਰਿਸ਼ਾਲਾ ਹੌਫਸਟਰਾ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਹੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਨਵੋਕੇਸ਼ਨ ਸੈਰਾਮਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ਖਾਸ ਮੌਕੇ 'ਤੇ ਤ੍ਰਿਸ਼ਾਲਾ ਲਈ ਅਨੋਖਾ ਕੇਕ ਤਿਆਰ ਕੀਤਾ ਗਿਆ, ਜਿਸ 'ਚ ਉਸ ਦੇ ਵਿਸ਼ਿਆਂ ਦਾ ਜ਼ਿਕਰ ਹੋਇਆ ਹੈ। ਇਸ ਦੀ ਤਸਵੀਰ ਉਸ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ।
Punjabi Bollywood Tadka
ਤ੍ਰਿਸ਼ਾਲਾ ਨਿਊਯਾਰਕ ਦੇ ਜੌਨ ਜੇ ਕਾਲਜ ਆਫ ਕ੍ਰਿਮੀਨਲ ਜਸਟਿਸ ਤੋਂ ਲਾਅ 'ਚ ਗ੍ਰੈਜੂਏਸ਼ਨ ਵੀ ਕਰ ਚੁੱਕੀ ਹੈ। ਸੰਜੇ ਦੱਤ ਤੇ ਰਿਚਾ ਸ਼ਰਮਾ ਨੇ 1987 'ਚ ਵਿਆਹ ਕਰਵਾਇਆ ਸੀ। ਤ੍ਰਿਸ਼ਾਲਾ ਦਾ ਜਨਮ 1988 'ਚ ਹੋਇਆ। ਰਿਚਾ ਨੂੰ ਬ੍ਰੇਨ ਟਿਊਮਰ ਸੀ, ਜਿਸ ਕਾਰਨ 10 ਦਸੰਬਰ, 1996 ਨੂੰ ਉਸ ਦੀ ਮੌਤ ਹੋ ਗਈ। ਮਾਂ ਦੀ ਮੌਤ ਤੋਂ ਬਾਅਦ ਹੀ ਤ੍ਰਿਸ਼ਾਲਾ ਨਿਊਯਾਰਕ 'ਚ ਆਪਣੀ ਮਾਸੀ ਏਨਾ ਨਾਲ ਰਹਿੰਦੀ ਹੈ।


Tags: Trishala Dutt Sanjay Dutt Master Degree Instagram

Edited By

Rahul Singh

Rahul Singh is News Editor at Jagbani.