FacebookTwitterg+Mail

ਬੀਚ ਕਿਨਾਰੇ ਹੌਟ ਲੁੱਕ 'ਚ ਮਸਤੀ ਕਰਦੀ ਦਿਖੀ ਸੰਜੇ ਦੱਤ ਦੀ ਧੀ ਤ੍ਰਿਸ਼ਾਲਾ

trishala dutt
29 May, 2018 11:13:37 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ ਇੰਨੀ ਦਿਨੀਂ ਛੁੱਟੀਆਂ ਇੰਜੁਆਏ ਕਰ ਰਹੀ ਹੈ। ਉਹ ਬਾਰਬਾਡੋਸ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਆਪਣੇ ਇੰਸਟਾਗ੍ਰਾਮ 'ਤੇ ਉਸ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka
ਕੈਰੇਬਿਅਨ ਆਈਲੈਂਡ ਦੀ ਬੀਚ ਕਿਨਾਰੇ ਉਹ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤ੍ਰਿਸ਼ਾਲਾ ਨੂੰ ਐਡਵੇਂਚਰ ਪਸੰਦ ਹੈ, ਜਿਸ ਦਾ ਉਹ ਬਾਰਬਾਡੋਸ 'ਚ ਖੂਬ ਆਨੰਦ ਲੈ ਰਹੀ ਹੈ।
Punjabi Bollywood Tadka
ਮਾਇਆਨਗਰੀ ਤੋਂ ਕਾਫੀ ਦੂਰ ਰਹਿ ਕੇ ਵੀ ਤ੍ਰਿਸ਼ਾਲਾ ਹਮੇਸ਼ਾ ਲਾਈਮਲਾਈਟ 'ਚ ਬਣੀ ਰਹਿੰਦੀ ਹੈ। ਦੱਸ ਦੇਈਏ ਕਿ ਤ੍ਰਿਸ਼ਾਲਾ ਸੋਸ਼ਲ ਸਾਈਟ 'ਤੇ ਕਾਫੀ ਸਰਗਰਮ ਰਹਿੰਦੀ ਹੈ। ਤ੍ਰਿਸ਼ਾਲਾ ਆਪਣੇ ਬੋਲਡ ਲੁੱਕ ਤੇ ਫੈਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹਮੇਸ਼ਾ ਹੀ ਛਾਈ ਰਹਿੰਦੀ ਹੈ। ਉਹ ਕਾਫੀ ਸਟਾਈਲਿਸ਼ ਹੈ, ਜਿਸ ਦਾ ਸਬੂਤ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਮਿਲਦਾ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਹਾਲ ਹੀ 'ਚ ਤ੍ਰਿਸ਼ਾਲਾ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਮਾਸਟਰ ਡਿਗਰੀ ਨੂੰ ਹਾਸਲ ਕਰਨ 'ਤੇ ਉਸ ਨੇ ਕਈ ਬੇਹਿਤਰੀਨ ਪੋਸਟਾਂ ਵੀ ਸ਼ੇਅਰ ਕੀਤੀਆਂ ਹਨ। ਹੁਣ ਚਰਚਾ ਹੈ ਕਿ ਤ੍ਰਿਸ਼ਾਲਾ ਸੰਜੇ ਦੱਤ ਦੇ ਪ੍ਰੋਡਕਸ਼ਨ ਹਾਊਸ ਦਾ ਕੰਮ ਸੰਭਾਲੇਗੀ। ਦੂਜੇ ਪਾਸੇ ਸੰਜੇ ਦੱਤ ਦਾ ਕਹਿਣਾ ਹੈ ਕਿ ਜੇਕਰ ਉਹ ਇੰਡਸਟਰੀ  ਜ਼ੁਆਇਨ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਹਿੰਦੀ ਸਿੱਖਣੀ ਹੋਵੇਗੀ। ਐਕਟਰ ਬਣਨਾ ਸੋਖਾ ਨਹੀਂ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Trishala DuttSanjay DuttBold PicturesInstagramBollywood Celebrity

Edited By

Sunita

Sunita is News Editor at Jagbani.