ਮੁੰਬਈ(ਬਿਊਰੋ)— ਮਸ਼ਹੂਰ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀਆਂ ਫਿਲਮਾਂ ਦੇ ਨਾਲ–ਨਾਲ ਇਸ ਵਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਹੈ। ਅਨਿਲ ਸ਼ਰਮਾ ਦੀ ਐਕਸ਼ਨ–ਰੋਮਾਂਚ ਫਿਲਮ 'ਸਿੰਘ ਸਾਬ ਦਿ ਗਰੇਟ' ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਉਰਵਸ਼ੀ ਰੌਤੇਲਾ ਖਰਾਬ ਮੌਸਮ ਕਾਰਨ ਬਾਲ–ਬਾਲ ਬਚੀ। ਅਸਲ 'ਚ ਬੀਤੇ ਸ਼ਨੀਵਾਰ ਨੂੰ ਉਰਵਸ਼ੀ ਰੌਤੇਲਾ ਆਪਣੇ ਪਿਤਾ ਮਨਵਰ ਸਿੰਘ ਅਤੇ ਮਾਤਾ ਮੀਰਾ ਸਿੰਘ ਨਾਲ ਬਦਰੀਨਾਥ ਧਾਮ 'ਚ ਭੋਲੇ ਨਾਥ ਦੇ ਦਰਸ਼ਨ ਲਈ ਹੈਲੀਕਾਪਟਰ 'ਚ ਪਹੁੰਚੀ ਸੀ। ਉੱਥੇ ਉਸ ਨੇ ਲਗਭਗ 15 ਮਿੰਟ ਤੱਕ ਬਦਰੀਨਾਥ ਦੀ ਪੂਜਾ 'ਚ ਭਾਗ ਲਿਆ ਅਤੇ ਇਸ ਤੋਂ ਬਾਅਦ ਇਕ ਘੰਟੇ ਤੱਕ ਬਦਰੀਨਾਥ ਮੰਦਰ 'ਚ ਆਪਣੇ ਮਾਤਾ–ਪਿਤਾ ਨਾਲ ਸ਼ਾਮ ਸਾਢੇ ਤਿੰਨ ਵਜੇ ਜਿਵੇਂ ਹੀ ਹੇਲੀਪੈਡ 'ਤੇ ਪਹੁੰਚੀ, ਮੌਸਮ ਖਰਾਬ ਹੋ ਗਿਆ। ਦੁਪਹਿਰ 'ਚ ਜਦੋਂ ਉੱਥੇ ਪਹੁੰਚੀ ਤਾਂ ਉਹ ਮੌਸਮ ਖਰਾਬ ਹੋਣ ਕਾਰਨ ਉਸ ਨੂੰ ਉੱਥੇ ਫਸੇ ਰਹਿਣਾ ਪਿਆ ਅਤੇ ਮੌਸਮ ਸਾਫ ਹੋਣ ਤੋਂ ਬਾਅਦ ਐਤਵਾਰ ਸਵੇਰੇ ਉਹ ਆਪਣੇ ਪਰਿਵਾਰ ਨਾਲ ਵਾਪਸ ਹੈਲੀਕਾਪਟਰ ਤੋਂ ਦੇਹਰਾਦੂਨ ਵਾਪਸ ਆਈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਉਰਵਸ਼ੀ ਦੀ ਫਿਲਮ 'ਹੇਟ ਸਟੋਰੀ 4' ਆਈ ਸੀ, ਜਿਸ 'ਚ ਉਸ ਨਾਲ ਕਰਨ ਵਾਹੀ ਅਤੇ ਵਿਵਾਨ ਨਾਲ ਉਸ ਦੀ ਜ਼ਬਰਦਸਤ ਕੈਮਿਸਟਰੀ ਕਾਰਨ ਉਹ ਕਾਫੀ ਚਰਚਾ 'ਚ ਵੀ ਰਹੀ ਸੀ। ਅੱਜਕਲ ਉਹ ਆਪਣੇ ਆਉਣ ਵਾਲੀ ਫਿਲਮ ਵਰਜਿਨ ਭਾਨੂਪ੍ਰਿਆ ਦੀ ਸ਼ੂਟਿੰਗ 'ਚ ਵਿਅਸਤ ਹੈ।
ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਮਹਾਨਾਇਕ ਅਮਿਤਾਭ ਬੱਚਨ ਨਾਲ ਕੰਮ ਕਰਦੀ ਨਜ਼ਰ ਆ ਸਕਦੀ ਹੈ। ਖਬਰਾਂ ਅਨੁਸਾਰ ਚਰਚਾ ਹੈ ਕਿ ਉਰਵਸ਼ੀ ਰੌਤੇਲਾ ਅੱਬਾਸ ਮਸਤਾਨ ਦੀ ਇਕ ਫਿਲਮ 'ਚ ਕੰਮ ਕਰੇਗੀ। ਅੱਬਾਸ-ਮਸਤਾਨ ਇਕ ਸਸਪੈਂਸ ਥ੍ਰਿਲਰ ਫਿਲਮ ਬਣਾਉਣ ਦੀ ਤਿਆਰੀ ਕਰ ਰਹੇ ਹਨ, ਜਿਸ ਲਈ ਉਰਵਸ਼ੀ ਰੌਤੇਲਾ ਨੂੰ ਲੀਡ ਰੋਲ ਲਈ ਚੁਣ ਲਿਆ ਗਿਆ ਹੈ। ਫਿਲਮ ਦੀ ਸ਼ੂਟਿੰਗ 20 ਜੂਨ ਤੋਂ ਸ਼ੁਰੂ ਹੋਵੇਗੀ। ਫਿਲਮ ਦਾ ਨਾਂ ਅਜੇ ਤੱਕ ਫਾਈਨਲ ਨਹੀਂ ਹੋ ਸਕਿਆ।