FacebookTwitterg+Mail

ਵਰੁਣ ਨੇ ਗਰਲਫਰੈਂਡ ਨਤਾਸ਼ਾ ਨੂੰ ਇਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

varun dhawan
09 May, 2018 11:01:21 AM

ਮੁੰਬਈ (ਬਿਊਰੋ)— ਮੰਗਲਵਾਰ ਨੂੰ ਸੋਨਮ ਕਪੂਰ ਦੀ ਵੈਡਿੰਗ ਰਿਸੈਪਸ਼ਨ 'ਚ ਵਰੁਣ ਧਵਨ ਆਪਣੀ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਪਹੁੰਚੇ ਸਨ। ਇਸ ਦੌਰਾਨ ਦੋਵੇਂ ਇਕੱਠੇ ਤਸਵੀਰਾਂ ਕਲਿਕ ਕਰਵਾਉਂਦੇ ਦਿਖੇ। ਉੱਥੇ ਹੀ ਵਰੁਣ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਘੱਟ ਹੀ ਸੁਰਖੀਆਂ 'ਚ ਰਹਿੰਦੇ ਹਨ ਪਰ ਉਹ ਇਸ ਗੱਲ ਨੂੰ ਕਬੂਲ ਚੁੱਕੇ ਹਨ ਕਿ ਉਹ ਆਪਣੀ ਗਰਲਫਰੈਂਡ ਨਤਾਸ਼ਾ ਦਲਾਲ ਦੇ ਕਾਫੀ ਕਰੀਬ ਹਨ ਅਤੇ ਅਕਸਰ ਕਈ ਵਾਰ ਦੋਹਾਂ ਨੂੰ ਇਕੱਠੇ ਦੇਖਿਆ ਜਾ ਚੁੱਕਿਆ ਹੈ। ਅੱਜ ਨਤਾਸ਼ਾ ਦਾ ਜਨਮਦਿਨ ਹੈ। ਇਸ ਮੌਕੇ ਵਰੁਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਕੇ ਨਤਾਸ਼ਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਵਰੁਣ ਅਤੇ ਨਤਾਸ਼ਾ ਦੋਵੇਂ ਵਿਆਹ ਦੀਆਂ ਤਿਆਰੀਆਂ 'ਚ ਹਨ। ਹਾਲਾਂਕਿ ਇਹ ਕਦੋਂ ਹੋਵੇਗੀ, ਇਸ ਬਾਰੇ ਅਜੇ ਕੋਈ ਸਾਫ ਨਹੀਂ ਹੈ।

Punjabi Bollywood Tadka
ਵਰੁਣ ਨੇ ਬੀਤੇ ਦਿਨੀਂ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਮੈਂ ਵਿਆਹ ਕਰਨਾ ਚਾਹੁੰਦਾ ਹਾਂ ਪਰ ਪਤਾ ਨਹੀਂ ਮੇਰੇ ਮਾਤਾ-ਪਿਤਾ ਇਸ 'ਤੇ ਕੀ ਪ੍ਰਤੀਕਿਰਿਆ ਦੇਣਗੇ, ਪੰਜਾਬੀ ਹੋਣ ਦੇ ਨਾਤੇ ਉਹ ਚਾਹੁੰਦੇ ਹਨ ਕਿ ਮੈਂ ਟ੍ਰਡੀਸ਼ਨਲ ਰੀਤੀ ਰਿਵਾਜਾਂ ਮੁਤਾਬਕ ਵਿਆਹ ਕਰਾਂ। ਫਿਲਮਾਂ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਰਿਲੀਜ਼ ਹੋਈ ਫਿਲਮ 'ਅਕਤੂਬਰ' ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲਿਆ ਸੀ। ਉੱਥੇ ਹੀ ਫਿਲਮ 'ਜੁੜਵਾ 2' ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ ਸੀ। ਫਿਲਹਾਲ ਇਨ੍ਹੀਂ ਦਿਨੀਂ ਵਰੁਣ ਆਪਣੀ ਆਉਣ ਵਾਲੀ ਫਿਲਮ 'ਸੂਈ ਧਾਗਾ' ਦੀ ਸ਼ੂਟਿੰਗ 'ਚ ਬਿਜ਼ੀ ਹਨ।


Tags: Varun Dhawan Natasha Dalal Birthday Wishes Instagram Marriage Bollywood Actor

Edited By

Kapil Kumar

Kapil Kumar is News Editor at Jagbani.