ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਫਿਲਮਕਾਰ ਕਰਨ ਜੌਹਰ ਦੀ ਫਿਲਮ ਵਿਚ ਕਾਮੇਡੀ ਕਰਦੇ ਨਜ਼ਰ ਆਉਣਗੇ। ਵਿੱਕੀ ਕੌਸ਼ਲ ਦੀ ਫਿਲਮ 'ਰਾਜੀ' ਹਾਲ ਹੀ ਵਿਚ ਪ੍ਰਦਰਸ਼ਿਤ ਹੋਈ ਹੈ ਜਿਸ ਵਿਚ ਉਨ੍ਹਾਂ ਦੇ ਅਭਿਨੈ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਹੁਣ ਉਨ੍ਹਾਂ ਨੇ ਕਰਨ ਜੌਹਰ ਦੀ ਫਿਲਮ ਸਾਈਨ ਕੀਤੀ ਹੈ। ਇਹ ਪਹਿਲੀ ਵਾਰ ਹੋਵੇਗੀ ਜਦੋਂ ਵਿੱਕੀ ਕੌਸ਼ਲ, ਕਰਨ ਜੌਹਰ ਨਾਲ ਕੰਮ ਕਰਨ ਜਾ ਰਹੇ ਹਨ। ਇਹ ਫਿਲਮ ਇਕ ਹਾਰਰ ਕਾਮੇਡੀ ਫਿਲਮ ਹੈ ਜੋ ਕਿ ਵਿੱਕੀ ਕੌਸ਼ਲ ਲਈ ਬਹੁਤ ਚੈਲੇਂਜਿੰਗ ਹੋਣ ਵਾਲੀ ਹੈ।
ਇਸ ਤਰ੍ਹਾਂ ਦੀਆਂ ਫਿਲਮਾਂ ਵਿਚ ਕਦੇ ਵੀ ਵਿੱਕੀ ਕੌਸ਼ਲ ਨਜ਼ਰ ਨਹੀਂ ਆਏ ਹਨ। ਵਿੱਕੀ ਕੌਸ਼ਲ ਕੋਲ ਅੱਜਕਲ ਫਿਲਮਾਂ ਦੀ ਲਾਈਨ ਲੱਗੀ ਹੋਈ ਹੈ ਪਰ ਉਹ ਬਹੁਤ ਜ਼ਿਆਦਾ ਸੋਚ-ਸਮਝਕੇ ਫਿਲਮਾਂ ਸਾਈਨ ਕਰ ਰਹੇ ਹਨ ਅਤੇ ਆਪਣਾ ਫੈਸਲਾ ਬਹੁਤ ਸਾਵਧਾਨੀ ਨਾਲ ਲੈ ਰਹੇ ਹਨ। ਇਸ ਤੋਂ ਇਲਾਵਾ ਫਿਲਮ 'ਰਾਜ਼ੀ' 'ਚ ਵਿੱਕੀ ਅਤੇ ਆਲੀਆ ਦੀ ਜੋੜੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਇਹ ਫਿਲਮ ਬਾਕਸ ਆਫਿਸ 'ਤੇ 110 ਕਰੋੜ ਕਮਾ ਚੁੱਕੀ ਹੈ