FacebookTwitterg+Mail

ਬਾਲੀਵੁੱਡ ਦੇ ਇਹ ਹਨ ਦੋ ਦਿੱਗਜ਼ ਐਕਟਰ, ਜਿਨ੍ਹਾਂ ਨੇ ਇਕੋਂ ਦਿਨ ਲਏ ਸਨ ਅੰਤਿਮ ਸਾਹ

vinod khanna and feroz khan
28 April, 2018 10:12:39 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦੋ ਸ਼ਾਨਦਾਰ ਐਕਟਰ ਵਿਨੋਦ ਖੰਨਾ ਤੇ ਫਿਰੋਜ਼ ਖਾਨ ਦੀ ਮੌਤ 27 ਅਪ੍ਰੈਲ ਨੂੰ ਹੀ ਹੋਈ ਸੀ। ਦੋਵੇਂ ਬਹੁਤ ਚੰਗੇ ਦੋਸਤ ਸਨ। ਵਿਨੋਦ ਖੰਨਾ ਦੀ ਮੌਤ ਪਿਛਲੇ ਸਾਲ 27 ਅਪ੍ਰੈਲ ਨੂੰ ਬਲੱਡ ਕੈਂਸਰ ਕਾਰਨ ਹੋਈ ਸੀ। ਦੱਸ ਦੇਈਏ ਕਿ ਆਪਣੇ ਅੰਤਿਮ ਦਿਨਾਂ 'ਚ ਵਿਨੋਦ ਬੇਹੱਦ ਕਮਜ਼ੋਰ ਹੋ ਗਏ ਸਨ।
Punjabi Bollywood Tadka
ਫਿਰੋਜ਼ ਖਾਨ ਤੇ ਵਿਨੋਦ ਖੰਨਾ ਦੀ ਜੋੜੀ 'ਸਿਨੇ ਸਕ੍ਰੀਨ' 'ਤੇ ਕਈ ਫਿਲਮਾਂ 'ਚ ਦੇਖੀ ਹੈ, ਜਿਥੇ ਵਿਨੋਦ 2017 'ਚ ਦੁਨੀਆ ਤੋਂ ਰੁਖਸਤ ਹੋਏ, ਫਿਰੋਜ਼ ਖਾਨ 2009 'ਚ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਫਿਰੋਜ਼ ਖਾਨ ਤੇ ਵਿਨੋਦ ਫਿਲਮ 'ਦਯਾਵਾਨ', 'ਕੁਰਬਾਨੀ' ਤੇ 'ਸ਼ੰਕਰ-ਸ਼ੰਭੂ' 'ਚ ਨਜ਼ਰ ਆਏ ਸਨ।
Punjabi Bollywood Tadka
ਸਾਲ 1980 'ਚ ਆਈ ਫਿਲਮ ਕੁਰਬਾਨੀ ਵਿਨੋਦ ਖੰਨਾ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਹਿੱਟ ਫਿਲਮ ਸੀ। ਇਸ ਫਿਲਮ ਨਾਲ ਵਿਨੋਦ ਨੇ ਸੰਨਿਆਸ ਲੈਣ ਤੋਂ ਬਾਅਦ ਬਾਲੀਵੁੱਡ 'ਚ ਵਾਪਸੀ ਕੀਤੀ ਸੀ। ਇਸ ਫਿਲਮ 'ਚ ਫਿਰੋਜ਼ ਖਾਨ ਨੇ ਤਿੰਨ ਰੋਲ ਡਾਇਰੈਕਟਰ, ਪ੍ਰੋਡਿਊਸਰ ਤੇ ਐਕਟਰ ਦਾ ਕੰਮ ਕੀਤਾ ਸੀ।
Punjabi Bollywood Tadka
ਇਸ ਫਿਲਮ ਤੋਂ ਬਾਅਦ ਦੋਵਾਂ ਦੀ ਦੋਸਤੀ ਡੂੰਘੀ ਹੋ ਗਈ। ਵਿਨੋਦ ਖੰਨਾ ਨੂੰ ਭਾਰਤੀ ਸਿਨੇ ਜਗਤ 'ਚ ਆਪਣੇ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜਿਆ ਗਿਆ।
Punjabi Bollywood Tadka
ਉਨ੍ਹਾਂ ਨੇ ਆਪਣੇ ਕਰੀਅਰ 'ਚ 140 ਫਿਲਮਾਂ 'ਚ ਕੰਮ ਕੀਤਾ ਹੈ। ਵਿਨੋਦ ਖੰਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿਲਨ ਵਜੋਂ ਕੀਤੀ ਸੀ ਪਰ ਮਿਹਨਤ ਤੇ ਐਕਟਿੰਗ ਦੇ ਚੱਲਦਿਆਂ ਉਹ ਹੀਰੋ ਬਣ ਗਏ।
Punjabi Bollywood Tadka


Tags: Vinod KhannaSwami Vinod BhartiKishanchand KhannaFeroz KhanJanbaazDayavan

Edited By

Sunita

Sunita is News Editor at Jagbani.