FacebookTwitterg+Mail

ਅਭਿਸ਼ੇਕ ਤੇ ਪ੍ਰਿਯੰਕਾ ਨਾਲ ਸਕ੍ਰੀਨ ਸ਼ੇਅਰ ਕਰੇਗੀ 'ਦੰਗਲ' ਫੇਮ ਅਦਾਕਾਰਾ

zaira wasim priyanka chopra and abhishek bachchan
19 May, 2018 10:04:01 AM

ਮੁੰਬਈ(ਬਿਊਰੋ)— ਸੋਨਾਲੀ ਬੋਸ ਪ੍ਰਿਅੰਕਾ ਚੋਪੜਾ ਤੇ ਅਭਿਸ਼ੇਕ ਬੱਚਨ ਨਾਲ ਫਿਲਮ ਕਰਨ ਜਾ ਰਹੀ ਹੈ। ਹੁਣ ਖਬਰ ਹੈ ਕਿ ਇਸ ਫਿਲਮ 'ਚ 'ਦੰਗਲ' ਫੇਮ ਜ਼ਾਇਰਾ ਵਸੀਮ ਦੀ ਐਂਟਰੀ ਹੋ ਗਈ ਹੈ। ਜ਼ਾਇਰਾ ਇਸ ਫਿਲਮ ਨਾਲ ਪਹਿਲੀ ਵਾਰ ਅਭਿਸ਼ੇਕ ਤੇ ਪ੍ਰਿਯੰਕਾ ਨਾਲ ਸਕ੍ਰੀਨ ਸ਼ੇਅਰ ਕਰੇਗੀ।
Punjabi Bollywood Tadka
ਸੋਨਾਲੀ ਦੀ ਇਹ ਫਿਲਮ ਇਕ ਮਹਿਲਾ ਹੀਰੋ ਦੀ ਕਹਾਣੀ ਹੈ ਤੇ ਸੱਚੀ ਘਟਨਾ 'ਤੇ ਆਧਾਰਿਤ ਹੈ। ਇਹ ਫਿਲਮ ਆਇਸ਼ਾ ਚੌਧਰੀ ਦੀ ਜ਼ਿੰਦਗੀ ਦੀ ਕਹਾਣੀ ਹੈ। ਇਸ 'ਚ ਪ੍ਰਿਯੰਕਾ ਤੇ ਅਭਿਸ਼ੇਕ ਨੂੰ ਪਹਿਲਾਂ ਹੀ ਸਾਈਨ ਕਰ ਲਿਆ ਗਿਆ ਹੈ ਪਰ ਹੁਣ ਮੁੱਖ ਕਿਰਦਾਰ ਲਈ ਜ਼ਾਇਰਾ ਰੱਖਿਆ ਗਿਆ ਹੈ। ਸੋਨਾਲੀ ਦੀ ਫਿਲਮ ਦਾ ਟਾਈਟਲ ਅਜੇ ਤੈਅ ਨਹੀਂ ਹੋ ਸਕਿਆ।
Punjabi Bollywood Tadka
ਫਿਲਮ ਨੂੰ ਰੋਨੀ ਸਕਰੂਵਾਲਾ ਤੇ ਸਿਧਾਰਥ ਰਾਏ ਕਪੂਰ ਪ੍ਰੋਡਿਊਸ ਕਰਨ ਵਾਲੇ ਹਨ। ਇਹ ਕਹਾਣੀ ਇਕ ਪ੍ਰੇਰਣਾਦਾਇਕ ਕਹਾਣੀ ਹੋਵੇਗੀ, ਜਿਸ 'ਚ 13 ਸਾਲ ਦੀ ਕੁੜੀ ਦੀ ਬੀਮਾਰੀ ਨਾਲ ਸੰਘਰਸ਼ ਦਿਖਾਈ ਜਾਵੇਗੀ। ਇਸ ਲੜਾਈ ਤੋਂ ਬਾਅਦ ਉਸ ਨੇ 'ਮਾਈ ਲਿਟਲ ਏਪਿਫਨੀਜ਼' ਨਾਂ ਦੀ ਕਿਤਾਬ ਲਿਖੀ। ਆਇਸ਼ਾ ਦੀ ਸਪੀਚਸ (speeches) ਬਹੁਤ ਫੇਮਸ ਹੋਈਆਂ ਤੇ ਸਿਰਫ 18 ਸਾਲ ਦੀ ਉਮਰ 'ਚ ਉਸ ਨੇ ਇਸ ਦੁਨੀਆ ਨੂੰ ਪ੍ਰੇਰਣਾ ਦੇ ਕੇ ਅਲਵਿਦਾ ਕਹਿ ਦਿੱਤਾ ਸੀ।
Punjabi Bollywood Tadka
ਗੱਲ ਕਰੀਏ ਅਭਿਸ਼ੇਕ ਤੇ ਪ੍ਰਿਯੰਕਾ ਦੀ ਤਾਂ ਦੋਨੋਂ ਇਸ ਤੋਂ ਪਹਿਲਾਂ ਵੀ 2008 'ਚ ਹਿੱਟ ਫਿਲਮ 'ਦੋਸਤਾਨਾ' 'ਚ ਕੰਮ ਕਰ ਚੁੱਕੇ ਹਨ। ਸੋਨਾਲੀ ਨੇ ਇਸ ਫਿਲਮ ਲਈ ਅਭਿਸ਼ੇਕ ਨਾਲ 'ਮਨਮਰਜ਼ੀਆਂ' ਦੇ ਸੈੱਟ 'ਤੇ ਮੁਲਾਕਾਤ ਕੀਤੀ ਸੀ। ਪ੍ਰਿਅੰਕਾ ਇਸ ਫਿਲਮ 'ਚ 13 ਸਾਲ ਦੀ ਬੱਚੀ ਦੀ ਮਾਂ ਦਾ ਰੋਲ ਕਰੇਗੀ। ਇਸ ਤੋਂ ਇਲਾਵਾ ਪ੍ਰਿਯੰਕਾ ਜਲਦੀ ਹੀ ਸਲਮਾਨ ਖਾਨ ਨਾਲ ਵੀ ਫਿਲਮ 'ਭਾਰਤ' 'ਚ ਨਜ਼ਰ ਆਵੇਗੀ।
Punjabi Bollywood Tadka


Tags: Zaira WasimPriyanka ChopraAbhishek BachchanBluffmasterDostanaShonali Bose

Edited By

Sunita

Sunita is News Editor at Jagbani.