FacebookTwitterg+Mail

4 ਸਾਲਾਂ ਤੋਂ ਡਿਪ੍ਰੈਸ਼ਨ 'ਚ ਦੰਗਲ ਗਰਲ ਜ਼ਾਇਰਾ ਨੂੰ ਵਾਰ-ਵਾਰ ਆਉਂਦੈ ਸੁਸਾਇਡ ਦਾ ਖਿਆਲ

zaira wasim shocking statement
11 May, 2018 03:47:33 PM

ਮੁੰਬਈ (ਬਿਊਰੋ)— ਆਮਿਰ ਖਾਨ ਦੀ ਫਿਲਮ 'ਦੰਗਲ' ਦੀ ਅਭਿਨੇਤਰੀ ਜ਼ਾਇਰਾ ਵਸੀਮ ਨੇ ਆਪਣੇ ਬਾਰੇ ਇਕ ਖੁਲਾਸਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜ਼ਾਇਰਾ ਨੇ ਇਹ ਖੁਲਾਸਾ ਸੋਸ਼ਲ ਮੀਡੀਆ 'ਤੇ ਕੀਤਾ ਹੈ। ਜ਼ਾਇਰਾ ਨੇ ਆਪਣੇ ਖੁਲਾਸੇ 'ਚ ਦੱਸਿਆ ਹੈ ਕਿ ਚਾਰ ਸਾਲਾਂ ਤੋਂ ਉਹ ਡਿਪ੍ਰੈਸ਼ਨ 'ਚ ਹੈ। ਉਸ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਉਹ ਡਿਪ੍ਰੈਸ਼ਨ ਕਾਰਨ ਕਈ ਵਾਰ ਹਸਤਪਾਲ ਦਾਖਲ ਹੋ ਚੁੱਕੀ ਹੈ ਤੇ ਉਸ ਨੂੰ ਹਰ ਦਿਨ 4-5 ਗੋਲੀਆਂ ਖਾਣੀਆਂ ਪੈਂਦੀਆਂ ਹਨ।

ਸੋਸ਼ਲ ਮੀਡੀਆ ਪੋਸਟ 'ਚ ਇਹ ਲਿਖਿਆ ਜ਼ਾਇਰਾ ਨੇ—
'ਆਖਿਰਕਾਰ... ਮੈਂ ਇਹ ਦੱਸ ਰਹੀ ਹਾਂ ਕਿ ਮੈਂ ਲੰਮੇ ਸਮੇਂ ਤੋਂ ਡਿਪ੍ਰੈਸ਼ਨ ਤੇ ਐਨਜ਼ਾਇਟੀ ਦਾ ਸ਼ਿਕਾਰ ਹਾਂ। ਮੈਨੂੰ ਕਈ ਲੋਕਾਂ ਨੇ ਕਿਹਾ ਕਿ ਤੂੰ ਇੰਨੀ ਛੋਟੀ ਹੈ, ਤੈਨੂੰ ਡਿਪ੍ਰੈਸ਼ਨ ਨਹੀਂ ਹੋ ਸਕਦਾ ਹੈ। ਇਹ ਸਿਰਫ ਇਕ ਦੌਰ ਹੈ, ਜੋ ਲੰਘ ਜਾਵੇਗਾ। ਇਸ ਦਰਦਨਾਕ ਦੌਰ ਨੇ ਮੈਨੂੰ ਬੁਰੇ ਹਾਲਾਤ 'ਚ ਪਹੁੰਚਾ ਦਿੱਤਾ ਹੈ। ਮੈਂ ਹਰ ਦਿਨ 5 ਦਵਾਈਆਂ ਖਾ ਰਹੀ ਹਾਂ। ਮੈਨੂੰ ਐਨਜ਼ਾਇਟੀ ਦੇ ਅਟੈਕ ਆਉਂਦੇ ਹਨ। ਇਸ ਕਾਰਨ ਮੈਨੂੰ ਅਚਾਨਕ ਅੱਧੀ ਰਾਤ ਨੂੰ ਹਸਪਤਾਲ ਜਾਣਾ ਪੈਂਦਾ ਹੈ। ਮੈਂ ਹਮੇਸ਼ਾ ਖੁਦ ਨੂੰ ਇਕੱਲੀ ਪਾਉਂਦੀ ਹਾਂ, ਉਸ ਸਮੇਂ ਮੈਂ ਖਾਲੀ ਦੇ ਡਰੀ ਹੋਈ ਮਹਿਸੂਸ ਕਰਦੀ ਹਾਂ। ਬਹੁਤ ਜ਼ਿਆਦਾ ਸੌਣ ਜਾਂ ਕਈ ਹਫਤਿਆਂ ਤਕ ਨਾ ਸੌਣ ਕਾਰਨ ਮੇਰੇ ਸਰੀਰ 'ਚ ਦਰਦ ਹੁੰਦਾ ਹੈ। ਬਹੁਤ ਜ਼ਿਆਦਾ ਖਾਣ ਜਾਂ ਕਈ ਦਿਨਾਂ ਤਕ ਭੁੱਖੀ ਰਹਿੰਦੀ ਹਾਂ। ਕਦੇ-ਕਦੇ ਆਤਮ ਹੱਤਿਆ ਬਾਰੇ ਵੀ ਸੋਚਣ ਲੱਗਦੀ ਹਾਂ... ਇਹ ਸਾਰੀਆਂ ਚੀਜ਼ਾਂ ਇਸ 'ਦੌਰ' ਦਾ ਹਿੱਸਾ ਰਹੀਆਂ ਹਨ। ਮੈਂ ਮਹਿਸੂਸ ਕਰ ਸਕਦੀ ਸੀ ਕਿ ਇਹ ਡਿਪ੍ਰੈਸ਼ਨ ਹੈ। ਮੈਨੂੰ ਯਾਦ ਹੈ ਕਿ 12 ਸਾਲ ਦੀ ਉਮਰ 'ਚ ਮੈਨੂੰ ਪਹਿਲਾ ਪੈਨਿਕ ਅਟੈਕ ਆਇਆ ਸੀ ਤੇ ਦੂਜਾ ਜਦੋਂ ਮੈਂ 14 ਸਾਲ ਦੀ ਸੀ। ਹੁਣ ਮੈਨੂੰ ਯਾਦ ਵੀ ਨਹੀਂ ਹੈ ਕਿ ਅਜਿਹਾ ਕਿੰਨੀ ਵਾਰ ਹੋਇਆ ਪਰ ਹਮੇਸ਼ਾ ਇਹੀ ਕਿਹਾ ਗਿਆ ਕਿ ਛੋਟੀ ਉਮਰ 'ਚ ਮੈਨੂੰ ਡਿਪ੍ਰੈਸ਼ਨ ਨਹੀਂ ਹੋ ਸਕਦਾ ਹੈ। ਮੈਂ ਕੁਝ ਸਮੇਂ ਲਈ ਹਰ ਚੀਜ਼ ਤੋਂ ਦੂਰੀ ਬਣਾਉਣਾ ਚਾਹੁੰਦੀ ਹਾਂ। ਸੋਸ਼ਲ ਲਾਈਫ ਤੋਂ, ਕੰਮ ਤੋਂ, ਸਕੂਲ ਤੋਂ ਤੇ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਤੋਂ...। ਮੈਂ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਇੰਤਜ਼ਾਰ ਕਰ ਰਹੀ ਹਾਂ ਕਿਉਂਕਿ ਇਹ ਚੀਜ਼ਾਂ ਨੂੰ ਸਮਝਣ ਦਾ ਸਭ ਤੋਂ ਸਹੀ ਸਮਾਂ ਹੈ। ਕਿਰਪਾ ਕਰਕੇ ਮੈਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖੋ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਹੈ, ਜਿਨ੍ਹਾਂ ਨੇ ਹਰ ਮਾੜੇ ਤੇ ਚੰਗੇ ਸਮੇਂ 'ਚ ਮੇਰਾ ਸਾਥ ਦਿੱਤਾ।'

 

A post shared by Zaira Wasim (@zairawasim_) on

ਦੱਸਣਯੋਗ ਹੈ ਕਿ ਜ਼ਾਇਰਾ ਵਸੀਮ ਨੇ 'ਦੰਗਲ' ਫਿਲਮ 'ਚ ਗੀਤਾ ਫੋਗਾਟ ਦਾ ਕਿਰਦਾਰ ਨਿਭਾਇਆ ਸੀ, ਜਿਸ ਲਈ ਉਸ ਨੂੰ ਬੈਸਟ ਸਪੋਰਟਿੰਗ ਰੋਲ ਦੇ ਐਵਾਰਡ ਨਾਲ ਨਿਵਾਜਿਆ ਗਿਆ ਸੀ। ਇਸ ਫਿਲਮ 'ਚ ਉਸ ਦੀ ਅਦਾਕਾਰੀ ਦੀ ਖੂਬ ਤਾਰੀਫ ਕੀਤੀ ਗਈ ਸੀ। ਇਸ ਤੋਂ ਬਾਅਦ 'ਸੀਕਰੇਟ ਸੁਪਰਸਟਾਰ' 'ਚ ਵੀ ਜ਼ਾਇਰਾ ਨੇ ਸ਼ਾਨਦਾਰ ਅਦਾਕਾਰੀ ਕਰਕੇ ਫਿਲਮ ਨੂੰ ਹਿੱਟ ਸਾਬਿਤ ਕੀਤਾ ਸੀ।


Tags: Zaira Wasim Dangal Aamir Khan Depression

Edited By

Rahul Singh

Rahul Singh is News Editor at Jagbani.