FacebookTwitterg+Mail

'ਜ਼ੀਰੋ' 'ਚ ਅਭੈ ਦਿਓਲ ਨਾਲ ਰੋਮਾਂਸ ਦਾ ਤੜਕਾ ਲਾਵੇਗੀ ਹੁਣ ਇਹ ਹੌਟ ਮਾਡਲ

zero sushrii shreya mishraa
29 May, 2018 05:09:32 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਆਪਣੀ ਫਿਲਮ 'ਜ਼ੀਰੋ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਆਨੰਦ ਐੱਲ ਰਾਏ ਦੁਆਰਾ ਬਣਾਈ ਜਾ ਰਹੀ ਫਿਲਮ 'ਚ ਅਭੈ ਦਿਓਲ ਵੀ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਅਭੈ ਨਾਲ ਮਸ਼ਹੂਰ ਮਾਡਲ ਸ਼੍ਰੇਆ ਮਿਸ਼ਰਾ ਵੀ ਕੈਮਿਓ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
Punjabi Bollywood Tadka
ਸ਼ਾਹਰੁਖ ਖਾਨ ਦੀ ਇਸ ਫਿਲਮ 'ਚ ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ 'ਚ ਹਨ। ਦੱਸ ਦੇਈਏ ਕਿ ਸ਼੍ਰੇਆ ਮਿਸ਼ਰਾ ਸ਼ਾਹਰੁਖ ਖਾਨ ਦੀ ਫਿਲਮ 'ਚ ਕੈਮਿਓ ਕਰਨ ਵਾਲੀ ਮਾਡਲ 3 ਸਾਲ ਪਹਿਲਾਂ ਇਕ ਬਿਊਟੀ ਕੰਟੈਸਟ 'ਚ ਤੀਜੇ ਨੰਬਰ 'ਤੇ ਆਈ ਸੀ। ਸ਼੍ਰੇਆ ਮਿਸ਼ਰਾ ਨੂੰ ਫਿਲਮ 'ਚ ਇਕ ਛੋਟਾ ਜਿਹਾ ਕਿਰਦਾਰ ਦਿੱਤਾ ਗਿਆ ਹੈ।
Punjabi Bollywood Tadka
ਦੱਸਿਆ ਜਾ ਰਿਹਾ ਹੈ ਕਿ ਸ਼੍ਰੇਆ ਨੂੰ ਅਭੈ ਦਿਓਲ ਦੀ ਪ੍ਰੇਮਿਕਾ ਦੇ ਰੂਪ 'ਚ ਪਰਦੇ 'ਤੇ ਦਿਖਾਇਆ ਜਾਵੇਗਾ। ਪਹਿਲਾਂ ਖਬਰ ਇਹ ਵੀ ਆਈ ਸੀ ਕਿ ਅਭੈ ਦਿਓਲ ਨਾਲ ਕੈਟਰੀਨਾ ਕੈਫ ਨੂੰ ਰੋਮਾਂਸ ਕਰਦੇ ਦਿਖਾਇਆ ਜਾਵੇਗਾ ਪਰ ਹੁਣ ਸ਼੍ਰੇਆ ਨੇ ਇਸ ਫਿਲਮ 'ਚ ਐਂਟਰੀ ਮਾਰ ਦਿੱਤੀ ਹੈ।
Punjabi Bollywood Tadka
ਅਦਾਕਾਰਾ ਨੇ ਇਸ ਫਿਲਮ ਲਈ ਸ਼ੂਟ ਵੀ ਕਰ ਲਿਆ ਹੈ ਤੇ ਉਸ ਨੇ ਦੱਸਿਆ ਕਿ ਇਸ ਵੱਡੀ ਫਿਲਮ 'ਚ ਛੋਟੇ ਕਿਰਦਾਰ ਨੂੰ ਲੈ ਕੇ ਮੈਂ ਕਾਫੀ ਉਤਸੁਕ ਹਾਂ। ਕੈਟਰੀਨਾ ਨਾਲਸ ਕੰਮ ਕਰਨ ਨੂੰ ਲੈ ਕੇ ਅਭੈ ਨੇ ਦੱਸਿਆ ਕਿ ਫਿਲਮ ਦੇ ਸਿਲਸਿਲੇ 'ਚ ਕੈਟਰੀਨਾ ਨਾਲ ਮਿਲਣਾ ਕਾਫੀ ਚੰਗਾ ਰਿਹਾ ਪਰ ਕੈਟਰੀਨਾ ਤੇ ਉਸ ਦੇ ਸੀਨ ਦੀ ਟਾਈਮਿੰਗ ਫਿਲਮ 'ਚ ਬਹੁਤ ਹੀ ਥੋੜੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਇਸ ਫਿਲਮ 'ਚ ਬੌਨੇ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦੇ ਗੀਤ 'ਚ ਸਲਮਾਨ ਖਾਨ ਤੇ ਸ਼੍ਰੀਦੇਵੀ ਵੀ ਨਜ਼ਰ ਆਉਣਗੇ। ਆਪਣੀ ਮੌਤ ਤੋਂ ਪਹਿਲਾਂ ਸ਼੍ਰੀਦੇਵੀ ਨੇ ਇਸ ਗੀਤ ਦੀ ਸ਼ੂਟਿੰਗ ਪੂਰੀ ਕਰ ਲਈ ਸੀ।  
Punjabi Bollywood Tadka

Punjabi Bollywood Tadka


Tags: ZeroSushrii Shreya MishraaAbhay DeolKatrina KaifAnushka SharmaShah Rukh Khan

Edited By

Sunita

Sunita is News Editor at Jagbani.