FacebookTwitterg+Mail

ਵਾਲਾਂ ਦੀ ਗ੍ਰੋਥ ਵਧਾਉਣ ਲਈ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਕਰੋ ਸ਼ਾਮਲ

beauty tips
18 August, 2018 10:30:17 AM

ਨਵੀਂ ਦਿੱਲੀ— ਜ਼ਿਆਦਾਤਰ ਲੜਕੀਆਂ ਦੇ ਵਾਲ ਕੁਦਰਤੀ ਲੰਬੇ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਕੁਝ ਲੜਕੀਆਂ ਨੂੰ ਲੰਬੇ ਵਾਲਾਂ ਦਾ ਸ਼ੌਂਕ ਚੜ੍ਹ ਜਾਂਦਾ ਹੈ। ਵਾਲਾਂ ਨੂੰ ਲੰਬਾ ਅਤੇ ਸੰਘਣਾ ਬਣਾਉਣ ਲਈ ਲੜਕੀਆਂ ਨਵੇਂ-ਨਵੇਂ ਟ੍ਰੀਟਮੈਂਟਸ ਅਤੇ ਹੇਅਰ ਪ੍ਰਾਡਕਟਸ ਦੀ ਵਰਤੋਂ ਕਰਦੀਆਂ ਹਨ। ਜਿਨ੍ਹਾਂ ਵਿਚ ਢੇਰ ਸਾਰੇ ਕੈਮੀਕਲਸ ਹੁੰਦੇ ਹਨ ਇਨ੍ਹਾਂ ਕੈਮੀਕਲਸ ਪ੍ਰਾਡਕਟਸ ਦੀ ਵਰਤੋਂ ਕਰਨ ਨਾਲ ਵਾਲਾਂ ਨੂੰ ਕਾਫੀ ਨੁਕਸਾਨ ਵੀ ਪਹੁੰਚਦਾ ਹੈ ਕਿਉਂਕਿ ਕੁਝ ਲੋਕਾਂ ਦੇ ਵਾਲਾਂ ਦਾ ਟੈਕਸਚਰ ਅਜਿਹਾ ਹੁੰਦਾ ਹੈ ਜੋ ਇਨ੍ਹਾਂ ਕੈਮੀਕਲਸ ਦੇ ਪ੍ਰਭਾਵ ਨੂੰ ਬਿਲਕੁਲ ਵੀ ਸਹਿਣ ਨਹੀਂ ਕਰ ਪਾਉਂਦੇ, ਜਿਸ ਨਾਲ ਵਾਲ ਹੌਲੀ-ਹੌਲੀ ਖਰਾਬ ਹੋਣ ਲੱਗਦੇ ਹਨ। ਜੇ ਤੁਸੀਂ ਵੀ ਵਾਲਾਂ ਦੀ ਗ੍ਰੋਥ ਵਧਾਉਣ ਲਈ ਮਾਰਕਿਟ 'ਚੋਂ ਮਿਲਣ ਵਾਲੇ ਹੇਅਰ ਪ੍ਰਾਡਕਟਸ ਦੀ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਨੂੰ ਛੱਡ ਦਿਓ। ਕਿਉਂਕਿ ਕੁਝ ਸੁਪਰਸਟਾਰ ਫੂਡਸ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਨਾਲ ਵਾਲਾਂ ਦੀ ਗ੍ਰੋਥ ਤੇਜ਼ੀ ਨਾਲ ਵਧਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਅੰਡਾ
ਅੰਡਾ ਤੁਹਾਡੀ ਸਿਹਤ ਅਤੇ ਵਾਲਾਂ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਅੰਡੇ ਦੇ ਪੀਲੇ ਭਾਗ 'ਚ ਪ੍ਰੋਟੀਨ, ਜਿੰਕ, ਵਿਟਾਮਿਨ ਬੀ ਅਤੇ ਆਇਰਨ ਭਰਪੂਰ ਮਾਤਰਾ 'ਚ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤ ਵਾਲਾਂ ਨੂੰ ਹੈਲਦੀ ਬਣਾਉਂਦੇ ਹਨ, ਜਿਸ ਨਾਲ ਉਨ੍ਹਾਂ ਦੀ ਗ੍ਰੋਥ ਤੇਜ਼ੀ ਨਾਲ ਵਧਦੀ ਹੈ। ਇਸ ਲਈ ਰੋਜ਼ਾਨਾ ਅੰਡਾ ਖਾਓ ਅਤੇ ਹੋ ਸਕੇ ਤਾਂ ਵਾਲਾਂ 'ਤੇ ਵੀ ਇਸ ਦੀ ਵਰਤੋਂ ਕਰੋ।
2. ਸ਼ੱਕਰਕੰਦੀ
ਸ਼ੱਕਰਕੰਦੀ 'ਚ ਬੀਟਾ ਕੈਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ ਇਹ ਵਾਲਾਂ ਨੂੰ ਲੰਬਾ ਕਰਨ 'ਚ ਮਦਦ ਕਰਦਾ ਹੈ। ਅਸਲ 'ਚ ਬੀਟਾ-ਕੈਰੋਟੀਨ 'ਚ ਅਜਿਹੀ ਸ਼ਮਤਾ ਹੁੰਦੀ ਹੈ ਜੋ ਵਾਲਾਂ ਨੂੰ ਜੜ੍ਹਾ ਤੋਂ ਮਜ਼ਬੂਤ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਲੰਬਾ ਬਣਾਉਣ 'ਚ ਮਦਦ ਕਰਦਾ ਹੈ।
3. ਡ੍ਰਾਈ ਫਰੂਟਸ
ਡ੍ਰਾਈ ਫਰੂਟਸ ਨੂੰ ਤਾਂ ਤੁਸੀਂ ਕਦੇਂ ਵੀ ਖਾ ਸਕਦੇ ਹੋ। ਡ੍ਰਾਈ ਫਰੂਟਸ ਜਿਵੇਂ ਮੂੰਗਫਲੀ, ਅਖਰੋਟ ਅਤੇ ਬਾਦਾਮ ਆਦਿ ਖਾਣ ਨਾਲ ਵਾਲ ਲੰਬੇ ਹੁੰਦੇ ਹਨ। ਜੇ ਤੁਸੀ ਇਸ ਦੀ ਨਿਯਮਿਤ ਵਰਤੋਂ ਕਰਦੇ ਹੋ ਤਾਂ ਇਸ ਨਾਲ ਵਾਲ ਮਜ਼ਬੂਤ ਵੀ ਹੋਣਗੇ।
4. ਬੀਜ ਦਾ ਜਾਦੂ
ਫਲੇਕ ਸੀਡਸ ਮਤਲੱਬ ਅਲਸੀ ਦੇ ਬੀਜ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਫਾਇਦੇਮੰਦ ਹੁੰਦੇ ਹਨ। ਅਲਸੀ ਦੇ ਬੀਜਾਂ ਨੂੰ ਤੁਸੀਂ ਸਮੂਦੀ 'ਚ ਪਾ ਕੇ ਵੀ ਖਾ ਸਕਦੇ ਹੋ। ਅਲਸੀ 'ਚ ਮੌਜੂਦ ਫਾਈਬਰਸ ਅਤੇ ਓਮੇਗਾ 3 ਵਾਲਾਂ ਦੀ ਲੰਬਾਈ ਵਧਾਉਣ 'ਚ ਮਦਦ ਕਰਦੇ ਹਨ।
5. ਐਵੋਕੈਡੋ
ਆਪਣੀ ਹੈਲਦੀ ਡਾਈਟ 'ਚ ਐਵੋਕੈਡੋ ਵੀ ਸ਼ਾਮਲ ਕਰੋ ਕਿਉਂਕਿ ਇਸ ਨੂੰ ਰੋਜ਼ਾਨਾ ਖਾਣ ਨਾਲ ਸਿਹਤ ਦੇ ਨਾਲ-ਨਾਲ ਵਾਲਾਂ ਨੂੰ ਵੀ ਫਾਇਦਾ ਹੁੰਦਾ ਹੈ। ਐਵੋਕੈਡੋ 'ਚ ਮੌਜੂਦ ਵਿਟਾਮਿਨ ਬੀ ਅਤੇ ਈ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਵਾਲਾਂ ਨੂੰ ਪੋਸ਼ਿਤ ਕਰਦੇ ਹਨ ਅਤੇ ਝੜਦੇ ਵਾਲਾਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਂਦੇ ਹਨ।
6. ਰੰਗ-ਬਿਰੰਗੀ ਸ਼ਿਮਲਾ ਮਿਰਚ
ਸ਼ਿਮਲਾ ਮਿਰਚ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਇਸ 'ਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ ਜੋ ਤੁਹਾਡੇ ਵਾਲਾਂ ਦੀ ਜੜ੍ਹਾਂ ਨੂੰ ਮਜ਼ਬੂਤ ਰੱਖਦਾ ਹੈ। ਇਸ ਨੂੰ ਖਾਣ ਨਾਲ ਵਾਲ ਲੰਬੇ ਅਤੇ ਘਣੇ ਹੁੰਦੇ ਹਨ।
7. ਤਾਜ਼ੀ ਪੱਤੇਦਾਰ ਸਬਜ਼ੀਆਂ
ਤਾਜ਼ੀ ਪੱਤੇ ਵਾਲੀਆਂ ਸਬਜ਼ੀਆਂ 'ਚ ਆਇਰਨ ਵਿਟਾਮਿਨ ਏ ਅਤੇ ਕੇ ਹੁੰਦਾ ਹੈ ਜੋ ਵਾਲਾਂ ਨੂੰ ਲੰਬਾ ਮਜ਼ਬੂਤ ਅਤੇ ਚਮਕਦਾਰ ਬਣਾਉਂਦੇ ਹਨ। ਇਸ ਤੋਂ ਇਲਾਵਾ ਰਾਤ ਦੇ ਖਾਣੇ 'ਚ 1 ਕੋਲੀ ਪਾਲਕ ਦੀ ਸਬਜ਼ੀ ਖਾਓ। ਇਸ ਨਾਲ ਕਾਫੀ ਫਾਇਦਾ ਮਿਲੇਗਾ।


Tags: Beauty Tips

Edited By

Manju

Manju is News Editor at Jagbani.