ਮੁੰਬਈ(ਬਿਊਰੋ)— ਹੱਥਾਂ ਦੀ ਖੂਬਸੂਰਤੀ 'ਚ ਸਾਡੇ ਨਹੁੰ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਖਾਸਕਰ ਕੁੜੀਆਂ ਦੇ ਹੱਥ ਨੇਲਸ ਕਾਰਨ ਜ਼ਿਆਦਾ ਅਟ੍ਰੈਕਟਿਵ ਲੱਗਦੇ ਹਨ। ਉਹ ਇਨ੍ਹਾਂ ਨੂੰ ਸਾਫ-ਸੁਥਰਾ, ਪ੍ਰੋਪਰ ਸ਼ੇਪ ਤੇ ਨੇਲ ਪੇਂਟ ਆਦਿ ਨਾਲ ਸਜਾ-ਸੰਵਾਰ ਕੇ ਰੱਖਦੀਆਂ ਹਨ। ਨਹੁੰਆਂ ਨੂੰ ਹੋਰ ਵੀ ਅਟ੍ਰੈਕਟਿਵ ਬਣਾ ਦਿੰਦਾ ਹੈ ਪਰਫੈਕਟ ਨੇਲ ਆਰਟ, ਜਿਸ ਦਾ ਰੁਝਾਨ ਅੱਜਕਲ ਕਾਫੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਨੇਲ ਆਰਟ 'ਚ ਵੀ ਤੁਸੀਂ ਸਟਿੱਕਰ, ਗਲਿਟਰ, ਮਾਰਬਲ, ਸਟ੍ਰਾਈਪ ਆਰਟ ਵਰਗੇ ਡਿਫਰੈਂਟ ਸਟਾਈਲ ਪਸੰਦ ਦੇ ਹਿਸਾਬ ਨਾਲ ਟ੍ਰਾਈ ਕਰ ਸਕਦੇ ਹੋ।
- ਸਟਿੱਕਰ ਨੇਲ ਆਰਟ
ਸਟਿੱਕਰ ਨੇਲ ਆਰਟ ਅੱਜਕਲ ਕੁੜੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਕਿਉਂਕਿ ਇਸ ਨੂੰ ਅਪਲਾਈ ਕਰਨਾ ਬਹੁਤ ਸੌਖਾ ਹੈ। ਕਿਸੇ ਫੰਕਸ਼ਨ 'ਤੇ ਜਾਣ ਤੋਂ ਪਹਿਲਾਂ ਤਿਆਰ ਹੋਣ ਦਾ ਸਮਾਂ ਘੱਟ ਹੋਵੇ ਤਾਂ ਸਟਿੱਕਰ ਨੇਲ ਆਰਟ ਕਰਨਾ ਬੈਸਟ ਰਹਿੰਦਾ ਹੈ। ਬਸ ਇਨ੍ਹਾਂ ਸਟਿੱਕਰ ਨੂੰ ਨਹੁੰ ਦੇ ਸਾਈਜ਼ 'ਚ ਕੱਟ ਕੇ ਚਿਪਕਾ ਲਓ ਫਿਰ ਉਪਰੋਂ ਟਰਾਂਸਪੇਰੈਂਟ ਕੋਟ ਕਰ ਲਓ। ਆਓ ਦੇਖਦੇ ਹਾਂ ਕੁਝ ਅਜਿਹੇ ਹੀ ਨੇਲ ਆਰਟ ਦੇ ਡਿਜ਼ਾਇਨ।