FacebookTwitterg+Mail

ਹਨੀ ਬੀ. ਬੀ. ਕਿਊ ਚਿਕਨ ਰੈਪ

honey bbq chicken wrap
24 February, 2018 04:38:12 PM

ਜਲੰਧਰ— ਅੱਜ ਅਸੀਂ ਨਾਨ ਵੈੱਜ ਖਾਣ ਵਾਲੇ ਸ਼ੌਕੀਨ ਲੋਕਾਂ ਲਈ ਵੱਖਰੀ ਤਰ੍ਹਾਂ ਦੀ ਰੈਸਿਪੀ ਲੈ ਕੇ ਆਏ ਹਾਂ। ਜਿਸ ਦਾ ਨਾਮ ਹੈ ਹਨੀ ਬੀ. ਬੀ. ਕਿਊ ਚਿਕਨ ਰੈਪ। ਇਸ ਨੂੰ ਕਈ ਤਰ੍ਹਾਂ ਦੀਆਂ ਸਾਓਸ ਅਤੇ ਸਬਜ਼ੀਆਂ ਨੂੰ ਮਿਕਸ ਕਰਕੇ ਬਣਾਇਆ ਜਾਂਦਾ ਹੈ। ਇਹ ਖਾਣ 'ਚ ਬਹੁਤ ਹੀ ਸੁਆਦੀ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ— 
ਕਾਰਨ ਫਲੈਕਸ - 185 ਗ੍ਰਾਮ
ਨਮਕ - 1/2 ਚੱਮਚ
ਕਾਲੀ ਮਿਰਚ - 1/2 ਚੱਮਚ
ਲਸਣ ਪਾਊਡਰ - 1/2 ਚੱਮਚ
ਪੈਪਰਿਕਾ - 1/4 ਚੱਮਚ
ਆਂਡੇ - 2
ਦੁੱਧ - 80 ਮਿਲੀਲੀਟਰ
ਬੋਨਲੈਸ ਚਿਕਨ - 430 ਗ੍ਰਾਮ
ਮੈਦਾ - 155 ਗ੍ਰਾਮ
ਬਾਰਬੇਕਿਊ ਸਾਓਸ - 250 ਗ੍ਰਾਮ
ਸ਼ਹਿਦ - 90 ਗ੍ਰਾਮ
ਕੈਚਅੱਪ - 2 ਚੱਮਚ
ਸ਼ਰੀਰਾਚ ਸਾਓਸ - 2 ਚੱਮਚ
ਬ੍ਰੋਕਲੀ (ਕੱਦੂਕਸ ਦੀ ਹੋਈ) - 65 ਗ੍ਰਾਮ
ਪੱਤਾਗੋਭੀ - 65 ਗ੍ਰਾਮ
ਗਾਜਰ - 65 ਗ੍ਰਾਮ
ਮੇਓਨੇਜ - 225 ਗ੍ਰਾਮ
ਸਰਸੋ ਸਾਓਸ - 1 ਚੱਮਚ
ਸ਼ਹਿਦ - 40 ਗ੍ਰਾਮ
ਐੱਪਲ ਸਾਇਡਰ ਵਿੰਗਰ - 2 ਚੱਮਚ
ਨਿੰਬੂ ਦਾ ਰਸ - 1 ਚੱਮਚ
ਟੋਰਟਿਲਾ
ਵਿਧੀ—
1. ਸਭ ਤੋਂ ਪਹਿਲਾਂ ਬਾਊਲ 'ਚ 185 ਗ੍ਰਾਮ ਕਾਰਨ ਫਲੈਕਸ, 1/2 ਚੱਮਚ ਨਮਕ, 1/2 ਚੱਮਚ ਕਾਲੀ ਮਿਰਚ, 1/2 ਚੱਮਚ ਲਸਣ ਪਾਊਡਰ, 1/4 ਚੱਮਚ ਪੈਪਰਿਕਾ ਚੰਗੀ ਤਰ੍ਹਾਂ ਨਾਲ ਮਿਲਾ ਕੇ ਇੱਕ ਪਾਸੇ ਰੱਖ ਦਿਓ।
2. ਦੂੱਜੇ ਬਾਊਲ 'ਚ 2 ਅੰਡੇ, 80 ਮਿਲੀਲੀਟਰ ਦੁੱਧ ਮਿਕਸ ਕਰੋ ਅਤੇ ਇਕ ਪਾਸੇ ਰੱਖੋ।
3. ਹੁਣ ਵੱਖਰੇ ਬਾਊਲ 'ਚ 430 ਗ੍ਰਾਮ ਬੋਨਲੈਸ ਚਿਕਨ, 155 ਗ੍ਰਾਮ ਮੈਦਾ ਚੰਗੀ ਤਰ੍ਹਾਂ ਮਿਲਾਓ।
4. ਫਿਰ ਚਿਕਨ ਦਾ ਇਕ-ਇਕ ਟੁੱਕੜਾ ਲੈ ਕੇ ਪਹਿਲਾਂ ਅੰਡੇ ਦੇ ਮਿਸ਼ਰਣ 'ਚ ਡਿਪ ਕਰੋ ਅਤੇ ਫਿਰ ਕਾਰਨ ਫਲੈਕਸ ਮਿਸ਼ਰਣ   ਦੇ ਨਾਲ ਕੋਟਿੰਗ ਕਰਕੇ ਬੇਕਿੰਗ ਟ੍ਰੇ 'ਤੇ ਰੱਖੋ।
5. ਹੁਣ ਇਸ ਨੂੰ ਓਵਨ 'ਚ 390 ਡਿੱਗਰੀ ਐੱਫ/200 ਡਿਗਰੀ ਸੀ 'ਤੇ 10 ਮਿੰਟ ਤੱਕ ਪਕਾਓ।
6. ਇਸ ਤੋਂ ਬਾਅਦ ਪੈਨ 'ਚ 250 ਗ੍ਰਾਮ ਬਾਰਬੇਕਿਊ ਸਾਓਸ, 90 ਗ੍ਰਾਮ ਸ਼ਹਿਦ, 2 ਚੱਮਚ ਕੈਚਪ, 2 ਚੱਮਚ ਸ਼ਰੀਰਾਚ ਸਾਓਸ ਚੰਗੀ ਤਰ੍ਹਾਂ ਮਿਕਸ ਕਰਕੇ ਘੱਟ ਗੈਸ 'ਤੇ 5 ਮਿੰਟ ਤੱਕ ਪਕਾਓ।
7. ਹੁਣ ਬਾਊਲ 'ਚ ਬੇਕਡ ਚਿਕਨ ਲੈ ਕੇ ਉਸ ਵਿਚ ਬਾਰਬੇਕਿਊ ਸਾਓਸ ਮਿਸ਼ਰਣ ਮਿਲਾਓ।
8. ਫਿਰ ਵੱਖਰੇ ਬਾਊਲ 'ਚ 65 ਗ੍ਰਾਮ ਬ੍ਰੋਕਲੀ, 65 ਗ੍ਰਾਮ ਪੱਤਾਗੋਭੀ, 65 ਗ੍ਰਾਮ ਗਾਜਰ, 225 ਗ੍ਰਾਮ ਮੇਓਨੇਜ, 1 ਚੱਮਚ ਸਰਸੋਂ ਸਾਓਸ, 40 ਗਰਾਮ ਸ਼ਹਿਦ, 2 ਚੱਮਚ ਐੱਪਲ ਸਾਇਡਰ ਵਿੰਗਰ, 1 ਚੱਮਚ ਨਿੰਬੂ ਦਾ ਰਸ ਪਾ ਕੇ ਸਾਰੀ ਸਮੱਗਰੀ ਨੂੰ ਮਿਕਸ ਕਰੋ।
9. ਇਸ ਤੋਂ ਬਾਅਦ ਇਕ ਟੋਰਟਿਲਾ ਲੈ ਕੇ ਉਸ 'ਤੇ ਬ੍ਰੋਕਲੀ ਗੋਭੀ ਦਾ ਮਿਸ਼ਰਣ ਰੱਖ ਕੇ ਉਸ ਦੇ ਉੱਤੇ ਬਾਰਬੇਕਿਊ ਚਿਕਨ ਦੇ ਟੁਕੜੇ ਰੱਖੋ।
10. ਹੁਣ ਉਸ ਨੂੰ ਰੋਲ ਕਰਕੇ ਇਸ ਨੂੰ ਟੂਥਪਿਕ ਨਾਲ ਬੰਦ ਕਰੋ ਅਤੇ ਬਾਅਦ 'ਚ ਕੱਟ ਕਰ ਅੱਧਾ ਕਰ ਲਓ।
11. ਹਨੀ ਬੀ.ਬੀ. ਕਿਊ ਚਿਕਨ ਰੈਪ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।

 


Tags: Honey BBQ Chicken Wrapਹਨੀ ਬੀ. ਬੀ. ਕਿਊ ਚਿਕਨ ਰੈਪ

Edited By

Manju

Manju is News Editor at Jagbani.