FacebookTwitterg+Mail

275 ਅਡੱਲਟ ਫਿਲਮਾਂ 'ਚ ਕੰਮ ਕਰਨ ਵਾਲੀ ਇਹ ਅਦਾਕਾਰਾ, ਹੁਣ ਬਣੀ ਸਾਧਵੀ

    1/6
29 April, 2017 12:30:11 PM
ਲਾਸ ਏਂਜਲਸ— ਹਾਲੀਵੁੱਡ ਦੀ ਅਦਾਕਾਰਾ ਅਤੇ ਅਮਰੀਕਨ ਪੋਰਨ ਸਟਾਰ ਕ੍ਰਿਸੀ ਆਉਟਲੌ ਨੇ ਅਚਾਨਕ ਹੀ ਆਪਣੇ ਪੋਰਨ ਕੈਰੀਅਰ ਨੂੰ ਅਲਵਿਦਾ ਕਹਿ ਸਭ ਨੂੰ ਹੈਰਨ ਕਰ ਦਿੱਤਾ ਹੈ। ਕ੍ਰਿਸੀ ਹੁਣ ਕੈਲੀਫੈਰਨੀਆ ਦੇ ਸੈਨ ਡਿਏਗੋ ਚਰਚ 'ਚ ਪ੍ਰਚਾਰਕ ਬਣ ਗਈ ਹੈ। ਉਸ ਨੇ ਚਰਚ 'ਚ ਬਤੌਰ ਪ੍ਰਚਾਰਕ ਦਾ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ।
ਦੱਸਣਾ ਚਾਹੁੰਦੇ ਹਾਂ ਕਿ 41 ਸਾਲਾਂ ਦੀ ਕ੍ਰਿਸੀ ਹੁਣ ਤੱਕ 275 ਪੋਰਨ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਕਿਸੀ ਦੱਸਦੀ ਹੈ ਕਿ ਉਹ ਹਰ ਮਹੀਨੇ ਲਗਭਗ 15000 ਡਾਲਰ (9 ਲੱਖ, 65 ਹਜ਼ਾਰ) ਕਮਾਉਂਦੀ ਸੀ, ਪਰ ਉਸ ਨੂੰ ਨਸ਼ੇ ਦੀ ਬੁਰੀ ਆਦਤ ਪੈ ਗਈ ਸੀ। ਜਿਸ ਕਰਕੇ ਪਾਰਟੀ, ਸ਼ਰਾਬ ਅਤੇ ਡਰੱਗਜ਼ ਦੀ ਆਦਿ ਹੋ ਚੁੱਕੀ ਸੀ। ਇਨ੍ਹਾਂ ਸਭ ਤੋਂ ਤੰਗ ਆ ਕੇ ਉਸ ਨੇ ਆਪਣਾ ਮਨ ਧਾਰਮਿਕ ਰੁਝਾਨ 'ਚ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਪੋਰਨ ਕੈਰੀਅਰ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਦਿੱਤਾ।
ਪੋਰਨ ਇੰਡਸਟਰੀ 'ਚ ਸਿਰਫ ਦਿਖਾਵਾ
ਇਸ ਬਾਰੇ 'ਚ ਕ੍ਰਿਸੀ ਕਹਿੰਦੀ ਹੈ ਕਿ 'ਮੈਨੂੰ ਪ੍ਰਮਾਤਮਾ ਵਲੋਂ ਸੰਕੇਤ ਮਿਲਿਆ, ਇਸ ਤੋਂ ਬਾਅਦ ਮੈਂ ਤੈਅ ਕੀਤਾ ਕਿ ਪੋਰਨ ਇੰਡਸਟਰੀ ਨੂੰ ਛੱਡ ਦਿੱਤਾ ਜਾਵੇ ਅਤੇ ਦੂਜੀਆਂ ਲੜਕੀਆਂ ਨੂੰ ਅਜਿਹੀ ਗਲਤੀ ਨਾ ਕਰਨ ਬਾਰੇ ਕਿਹਾ ਜਾਵੇ।
17 ਸਾਲ ਦੀ ਉਮਰ 'ਚ ਬਣੀ ਮਾਂ
► ਕ੍ਰਿਸੀ ਕਹਿੰਦੀ ਹੈ ਕਿ ਜਦੋਂ ਮੈਂ 13 ਸਾਲ ਦੀ ਸੀ, ਉਸ ਸਮੇਂ ਮੇਰੀ ਮਾਂ ਦੀ ਮੌਤ ਹੋ ਗਈ ਸੀ। ਉਸ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਦੱਸਦੇ ਹੋਏ ਕਿਹਾ, ''ਮੇਰਾ ਇਕ ਪ੍ਰੇਮੀ ਸੀ, ਜਿਸ ਨੂੰ ਮੈਂ ਬਹੁਤ ਪਿਆਰ ਕਰਦੀ ਸੀ। ਮੈਂ 17 ਸਾਲ ਦੀ ਉਮਰ 'ਚ ਉਸ ਦੇ ਬੱਚੇ ਦੀ ਮਾਂ ਬਣ ਗਈ ਸੀ। ਮੈਂ ਸੋਚਦੀ ਸੀ ਕਿ ਮੈਂ ਆਪਣੇ ਬੱਚੇ ਨਾਲ ਅਤੇ ਪ੍ਰੇਮੀ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰਾਂਗੀ, ਪਰ ਉਸ ਦੌਰਾਨ ਪ੍ਰੇਮੀ ਨੇ ਮੇਰਾ ਜ਼ਬਰਦਸਤੀ ਅਬਾਰਸ਼ਨ (ਗਰਭਪਾਤ) ਕਰਾ ਦਿੱਤਾ।''
ਇਸ ਦੇ ਨਾਲ ਉਸ ਨੇ ਦੱਸਿਆ, ''ਮੇਰੇ ਪਿਤਾ ਵੀ ਮੇਰੇ ਤੋਂ ਵੱਖ ਹੋ ਗਏ ਸਨ। ਜਿਸ ਕਰਕੇ ਮੈਂ ਘਰ ਦੇ ਖਰਚੇ ਲਈ ਪ੍ਰੇਮੀ 'ਤੇ ਪੂਰੀ ਤਰ੍ਹਾਂ ਨਿਰਭਰ ਸੀ। ਉਹ ਸਿਰਫ ਮੇਰੇ ਨਾਲ ਸਰੀਰਿਕ ਸੰਬੰਧ ਹੀ ਨਹੀਂ ਬਣਾਉਂਦਾ ਸੀ, ਬਲਕਿ ਇਸ ਦੇ ਪੋਰਨ ਵੀਡੀਓ ਵੀ ਬਣਾਉਂਦਾ ਸੀ। ਕੁਝ ਸਮੇਂ ਬਾਅਦ ਉਹ ਵੀ ਮੈਨੂੰ ਛੱਡ ਕੇ ਚਲਾ ਗਿਆ ਸੀ। ਜਿਸ ਤੋਂ ਬਾਅਦ ਮੈਨੂੰ ਮਜ਼ਬੂਰੀ ਨਾਲ ਪੋਰਨ ਇੰਡਸਟਰੀ 'ਚ ਆਉਣਾ ਪਿਆ, ਜੋ ਮੇਰੀ ਸਭ ਤੋਂ ਵੱਡੀ ਗਲਤੀ ਸੀ, ਪਰ ਹੁਣ ਮੈਂ ਅਰਾਮ ਭਰੀ ਜ਼ਿੰਦਗੀ ਚਾਹੁੰਦੀ ਹਾਂ। ਜਿਸ ਕਰਕੇ ਹੁਣ ਮੈਂ ਪ੍ਰਮਾਤਮਾ ਦੇ ਰਾਹ 'ਤੇ ਚਲਣਾ ਚਾਹੁੰਦੀ ਹਾਂ।''

Tags: Crisi OutlawAdult Moviespreacherਕ੍ਰਿਸੀ ਆਉਟਲੌਸਾਧਵੀਅਡੱਲਟ ਫਿਲਮਾਂਹਾਲੀਵੁੱਡ