ਮੁੰਬਈ (ਬਿਊਰੋ) — ਭਾਜਪਾ ਦੇ ਇਕ ਵਰਕਰ ਨੇ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ 'ਤੇ ਹਿੰਦੂ-ਵਿਰੋਧੀ ਟਿੱਪਣੀ ਕਰਨ ਦਾ ਦੋਸ਼ ਲਾਉਂਦੇ ਹੋਏ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੁੰਬਈ 'ਚ ਭਾਜਪਾ ਦੇ ਵਰਕਰ ਸੁਰੇਸ਼ ਨਖੁਆ ਨੇ ਸ਼ਿਕਾਇਤ 'ਚ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਥਿਤ ਤੌਰ 'ਤੇ ਉਰਮਿਲਾ ਮਾਤੋਂਡਕਰ ਨੂੰ ਇਹ ਟਿੱਪਣੀ ਕਰਨ ਦਾ ਨਿਰਦੇਸ਼ ਦਿੱਤਾ ਸੀ ਅਤੇ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਆਪਣੇ ਚੈਨਲ 'ਤੇ ਇਹ ਟਿੱਪਣੀ ਕਰਨ ਦਿੱਤੀ।
ਦੱਸਣਯੋਗ ਹੈ ਕਿ ਫਿਲਹਾਲ ਉਰਮਿਲਾ ਮਾਤੋਂਡਕਰ ਚੋਣਾਂ ਦੇ ਪ੍ਰਚਾਰ 'ਚ ਰੁੱਝੀ ਹੋਈ ਹੈ। ਕਾਂਗਰਸ ਨੇ ਉਸ ਨੂੰ ਮੁੰਬਈ ਨਾਰਥ ਤੋਂ ਉਮੀਦਵਾਰ ਬਣਾਇਆ ਹੈ।
ਇਹ ਉਹੀ ਸੀਟ ਹੈ, ਜਿਥੋਂ ਸਾਲ 2004 'ਚ ਗੋਵਿੰਦਾ ਨੇ ਚੋਣਾਂ ਲੜੀਆਂ ਸਨ। ਮੁੰਬਈ ਨਾਰਥ ਤੋਂ ਭਾਜਪਾ ਨੇ ਮੌਜੂਦਾ ਸੰਸਦ ਗੋਪਾਲ ਸ਼ੈੱਟੀ ਨੂੰ ਟਿਕਟ ਦਿੱਤਾ ਹੈ। ਗੋਪਾਲ ਸ਼ੈੱਟੀ ਨੇ ਪਿਛਲੀਆਂ ਚੋਣਾਂ 'ਚ ਕਾਂਗਰਸ ਦੇ ਸੰਜੇ ਨਿਰੂਪਮ ਨੂੰ ਸ਼ਿਕਾਇਤ ਕੀਤੀ ਸੀ।