ਮੁੰਬਈ- ਮਨ ਕੀ ਆਵਾਜ਼ ਪ੍ਰਤਿਗਿਆ ਦੇ ਅਭਿਨੇਤਾ ਅਨੁਪਮ ਸ਼ਿਆਮ ਦਾ 63 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਅਨੁਪਮ ਸ਼ਿਆਮ ਲੰਬੇ ਸਮੇਂ ਤੋਂ ਮੁੰਬਈ ਦੇ ਲਾਈਫਲਾਈਨ ਹਸਪਤਾਲ 'ਚ ਦਾਖਲ ਸਨ ਅਤੇ ਉਨ੍ਹਾਂ ਦਾ ਇਲਾਜ ਟੀ. ਵੀ. ਉਦਯੋਗ ਅਤੇ ਫਿਲਮ ਉਦਯੋਗ ਦੇ ਕੁਝ ਸਿਤਾਰਿਆਂ ਵੱਲੋਂ ਕਰਵਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ- ਜੰਡਿਆਲਾ ਗੁਰੂ ਕਣਕ ਘਪਲਾ : ਜ਼ਿੰਮੇਵਾਰ ਅਧਿਕਾਰੀਆਂ-ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਦੇ ਹੁਕਮ
ਕੁਝ ਮਹੀਨੇ ਪਹਿਲਾਂ ਅਨੁਪਮ ਸ਼ਿਆਮ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਬੀਮਾਰੀ ਦੇ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਸੀ। ਆਰਥਿਕ ਮਦਦ ਮੰਗਣ ਤੋਂ ਬਾਅਦ ਸੋਨੂੰ ਸੂਦ ਅਤੇ ਸਿਨੇਮਾ ਆਰਟਿਸਟ ਐਸੋਸੀਏਸ਼ਨ ਅਨੁਪਮ ਸ਼ਿਆਮ ਦੀ ਮਦਦ ਦੇ ਲਈ ਅੱਗੇ ਆਏ ਸਨ। ਅਨੁਪਮ ਸ਼ਿਆਮ ਦੀ ਕਿਡਨੀ ਫੇਲ ਹੋ ਗਈ ਸੀ ਅਤੇ ਲੰਬੇ ਸਮੇਂ ਤੋਂ ਡਾਇਲਸਿਸ 'ਤੇ ਸਨ, ਜਿਸ ਕਾਰਨ ਉਨ੍ਹਾਂ ਦੀ ਅੱਜ ਦੇਰ ਰਾਤ ਮੁੰਬਈ ਦੇ ਲਾਈਫਲਾਈਨ ਹਸਪਤਾਲ 'ਚ ਮੌਤ ਹੋ ਗਈ।
ਇਹ ਵੀ ਪੜ੍ਹੋ- ਜਦੋਂ ਦੋਸ਼ੀਆਂ ਦੀ ਪਹਿਚਾਣ ਹੋ ਚੁੱਕੀ ਹੈ ਤਾਂ ਇਨ੍ਹਾਂ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਜਾ ਰਹੀ : ਮਾਨ
ਇਸ ਤੋਂ ਪਹਿਲਾਂ ਅਨੁਪਮ ਸ਼ਿਆਮ ਨੂੰ ਮੁੰਬਈ ਦੇ ਇਕ ਹੋਰ ਹਮਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿਥੇ ਡਾਇਲਸਿਸ ਦੇ ਦੌਰਾਨ ਉਨ੍ਹਾਂ ਦਾ ਸਰੀਰ ਜਵਾਬ ਦੇ ਗਿਆ ਸੀ ਜਿਸ ਤੋਂ ਬਾਅਦ ਅਨੁਪਮ ਸ਼ਿਆਮ ਨੂੰ ਲਾਈਫਲਾਈਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅਨੁਪਮ ਸ਼ਿਆਮ ਜੀ ਟੀ.ਵੀ. ਅਤੇ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਹਨ ਪਰ ਉਨ੍ਹਾਂ ਨੂੰ ਸਟਾਰ ਪਲੱਸ ਟੀ. ਵੀ. ਦੇ ਸੀਰੀਅਲ ਮਨ ਕੀ ਆਵਾਜ਼ ਅਤੇ ਪ੍ਰਤਿਗਿਆ ਤੋਂ ਪਛਾਣ ਮਿਲੀ।