FacebookTwitterg+Mail

ਅਭਿਨੇਤਾ-ਸੰਸਦ ਮੈਂਬਰ ਪਰੇਸ਼ ਰਾਵਲ ਨਹੀਂ ਲੜਨਗੇ ਚੋਣ

actor mp paresh rawal won  t contest ls polls
23 March, 2019 11:53:36 PM

ਅਹਿਮਦਾਬਾਦ– ਭਾਜਪਾ ਦੀ ਗੁਜਰਾਤ ਇਕਾਈ ਦੇ ਮੁਖੀ ਜੀਤੂ ਵਾਘਾਣੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਫਿਲਮ ਅਭਿਨੇਤਾ ਅਤੇ ਅਹਿਮਦਾਬਾਦ ਪੂਰਬ ਤੋਂ ਲੋਕ ਸਭਾ ਮੈਂਬਰ ਪਰੇਸ਼ ਰਾਵਲ ਇਸ ਵਾਰ ਚੋਣ ਨਹੀਂ ਲੜਨਗੇ।

ਇਸ ਤੋਂ ਪਹਿਲਾਂ ਰਾਵਲ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਪਾਰਟੀ ਨੂੰ ਕਈ ਮਹੀਨੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਉਹ ਅਪ੍ਰੈਲ-ਮਈ ਲੋਕ ਸਭਾ ਚੋਣ ਨਹੀਂ ਲੜਨਗੇ। ਵਾਘਾਣੀ ਨੇ ਪੱਤਰਕਾਰਾਂ ਨੂੰ ਇਥੇ ਦੱਸਿਆ,‘‘ਪਰੇਸ਼ ਰਾਵਲ ਜੀ ਨੇ ਪਾਰਟੀ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹ ਚੋਣ ਨਹੀਂ ਲੜਨਗੇ। ਪਿਛਲੇ 5 ਸਾਲਾਂ ਵਿਚ ਬਤੌਰ ਅਭਿਨੇਤਾ ਰੁੱਝੇ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਲੋਕ ਸਭਾ ਖੇਤਰ ਨੂੰ ਸਮਾਂ ਦਿੱਤਾ ਹੈ। ਉਹ ਅੱਗੇ ਵੀ ਪਾਰਟੀ ਲਈ ਕੰਮ ਕਰਦੇ ਰਹਿਣਗੇ।’’


Tags: ਅਭਿਨੇਤਾ-ਸੰਸਦ ਮੈਂਬਰ ਪਰੇਸ਼ ਰਾਵਲਗੁਜਰਾਤਲੋਕ ਸਭਾ ਚੋਣActor-MP Paresh Rawal Gujarat Lok Sabha poll

About The Author

Inder Prajapati

Inder Prajapati is content editor at Punjab Kesari