ਮੁੰਬਈ (ਬਿਊਰੋ) — ਦਿੱਲੀ ਦੇ ਨਾਰਥ ਈਸਟ ਇਲਾਕੇ 'ਚ ਹਿੰਸਾ ਦੌਰਾਨ 20 ਲੋਕਾਂ ਦੀ ਮੌਤ ਗਈ ਹੈ, ਜਦੋਂਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਇਸ ਦਰਮਿਆਨ ਬਾਲੀਵੁੱਡ ਸਿਤਾਰੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। ਹੁਣ ਅਦਾਕਾਰ ਦਿਵਿਆ ਦੱਤਾ ਨੇ ਵੀ ਇਸ 'ਤੇ ਟਵੀਟ ਕੀਤਾ ਹੈ ਅਤੇ ਲੋਕਾਂ ਤੋਂ ਸਵਾਲ ਕੀਤੇ ਹਨ ਕਿ ਅਸੀਂ ਜਿਸ ਧਰਮ ਦਾ ਪਾਲਣ ਕਰਦੇ ਹਾਂ ਕਿ ਉਹ ਇਨਸਾਨੀਅਤ ਤੋਂ ਵੀ ਵੱਡਾ ਹੈ। ਉਨ੍ਹਾਂ ਨੇ ਲਿਖਿਆ ਕਿ, ''ਅਸੀਂ ਜਿਸ ਧਰਮ ਦਾ ਪਾਲਣ ਕਰਦੇ ਹਾਂ ਕਿ ਉਹ ਇਨਸਾਨੀਅਤ ਤੋਂ ਵੀ ਵੱਡਾ ਹੈ? ਕੀ ਸੱਚ ਮੁੱਚ ਉਦਾਸ ਅਤੇ ਹੈਰਾਨ ਕਰਨ ਵਾਲਾ ਹੈ। ਹਮ ਸਾਰੇ ਜਹਾ ਸੇ ਅੱਛਾ ਹੁੰਦੁਸਤਾ ਹਮਾਰਾ....ਸੁਣਦੇ ਹੋਏ ਵੱਡੇ ਹੋਏ ਹਾਂ। ਇਹ ਕੀ ਹੋ ਰਿਹਾ ਹੈ ਯਾਰ?'' ਦੱਸਣਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਹਿੰਸਾ ਨੂੰ ਲੈ ਕੇ ਫਿਲਮਕਾਰ ਅਨੁਰਾਗ ਕਸ਼ਅਪ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਨੇ ਆਪਣੇ ਟਵੀਟ 'ਚ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਤੇ ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਲਿਖਿਆ, ''ਇਹ ਆਮ ਆਦਮੀ ਪਾਰਟੀ ਨੇ ਦਿੱਲੀ ਚੋਣਾਂ ਜਿੱਤੀਆਂ ਸਨ ਨਾ? ਹੁਣ ਕਿੱਥੇ ਹਨ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਆਪ? ਤੁਹਾਡੀ ਦਿੱਲੀ ਸੜ ਰਹੀ ਹੈ। ਕੀ ਅਮਿਤ ਸ਼ਾਹ ਨੇ ਖਰੀਦ ਲਿਆ ਹੈ ਤੁਹਾਨੂੰ ਜਾਂ ਖੁਦ ਹੀ ਆਪਣਾ ਜਮੀਰ ਵੇਚ ਕੇ ਖਾ ਲਿਆ ਹੈ?'' ਦੱਸ ਦੇਈਏ ਕਿ ਦਿੱਲੀ 'ਚ ਹਿੰਸਾ ਦੇ ਚੱਲਦਿਆਂ ਜਾਫਰਾਬਾਦ, ਮੌਜਪੁਰ, ਚਾਂਦਬਾਗ, ਗੋਕੁਲਪੁਰੀ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਸ਼ਾਂਤੀ ਰਹੀ ਪਰ ਹਾਲੇ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦਿੱਲੀ 'ਚ ਹਿੰਸਾ ਨੂੰ ਰੋਕਣ ਲਈ ਪੁਲਿਸ ਵੱਲੋਂ ਪ੍ਰਭਾਵਿਤ ਇਲਾਕਿਆਂ 'ਚ ਫਲੈਗ ਮਾਰਚ ਕੱਢੇ ਜਾ ਰਹੇ ਹਨ।