FacebookTwitterg+Mail

ਅਭਿਨੇਤਰੀ ਸੇਨਗੁਪਤਾ ਨਾਲ ਬਦਤਮੀਜ਼ੀ ਕਰਨ ਵਾਲੇ 7 ਲੋਕ ਗ੍ਰਿਫਤਾਰ

actress sengupta abusive behavior 7 people arrested
19 June, 2019 09:29:16 AM

ਕੋਲਕਾਤਾ: ਸਾਬਕਾ ਮਿਸ ਇੰਡੀਆ ਯੂਨੀਵਰਸ ਤੇ ਅਭਿਨੇਤਰੀ ਉਸ਼ੋਸ਼ੀ ਸੇਨਗੁਪਤਾ ਨਾਲ ਕੁੱਝ ਵਿਅਕਤੀਆਂ ਨੇ ਅਪਮਾਨਜਨਕ ਵਿਵਹਾਰ ਕੀਤਾ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸੇਨਗੁਪਤਾ ਨੇ ਦੋਸ਼ ਲਾਇਆ ਕਿ ਜਦ ਉਹ ਕੰਮ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਕੁੱਝ ਅਣਪਛਾਤੇ ਸ਼ਰਾਰਤੀ ਲੋਕਾਂ ਨੇ ਜਵਾਹਰਲਾਲ ਰੋਡ ਕ੍ਰਾਸਿੰਗ ਨੇੜੇ ਉਸ ਦਾ ਪਿੱਛਾ ਕੀਤਾ ਤੇ ਉਸ ਨਾਲ ਗਲਤ ਵਰਤਾਓ ਤੇ ਬਦਤਮੀਜ਼ੀ ਕੀਤੀ। ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਦਿੱਤੀ ਸੀ। ਪੁਲਸ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ ਤੇ ਉਨ੍ਹਾਂ ਦੱਸਿਆ ਕਿ ਅਭਿਨੇਤਰੀ ਨਾਲ ਗਲਤ ਵਰਤਾਓ ਕਰਨ ਦੇ ਮਾਮਲੇ ਨਾਲ ਸੰਬੰਧਿਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਦੀ ਹੈ।

 

ਪੁਲਸ ਨੇ ਦੱਸਿਆ ਕਿ ਉਕਤ 7 ਲੋਕਾਂ ਦੀ ਗ੍ਰਿਫਤਾਰੀ ਸੇਨਗੁਪਤਾ ਵਲੋਂ ਲਈਆਂ ਗਈਆਂ ਤਸਵੀਰਾਂ ਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਕੀਤੀ ਗਈ ਹੈ। ਸੇਨਗੁਪਤਾ ਦਾ ਦਾਅਵਾ ਹੈ ਕਿ ਉਹ ਇਕ ਐਪ ਬੇਸਡ ਕੈਬ ਤੋਂ ਆਪਣੀ ਇਕ ਸਹਿਕਰਮਚਾਰੀ ਦੇ ਨਾਲ ਘਰ ਵਾਪਸ ਪਰਤ ਰਹੀ ਸੀ। ਇਸ ਦੌਰਾਨ ਉਸ ਦੀ ਕਾਰ ਨੂੰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਟੱਕਰ ਮਾਰ ਦਿੱਤੀ ਅਤੇ ਕਾਰ ਚਾਲਕ ਨੂੰ ਬਾਹਰ ਕੱਢ ਕੇ ਕੁੱਟਮਾਰ ਕਰਨ ਲੱਗੇ। ਇਸ ਦੌਰਾਨ ਸ਼ਰਾਰਤੀ ਤੱਤਾਂ ਨੇ ਉਸ ਨਾਲ ਵੀ ਗਲਤ ਵਰਤਾਓ ਕੀਤਾ। ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਦਿੱਤੀ।

 


Tags: Actress Sengupta Abusive behavior 7 people arrestedਅਭਿਨੇਤਰੀ ਸੇਨਗੁਪਤਾਬਦਤਮੀਜ਼ੀ 7 ਲੋਕ ਗ੍ਰਿਫਤਾਰ

Edited By

Deepak Marhas

Deepak Marhas is News Editor at Jagbani.