FacebookTwitterg+Mail

ਆਦਿਤਿਆ ਚੋਪੜਾ, ਭੂਸ਼ਣ ਕੁਮਾਰ ਸਮੇਤ ਕਈ ਈ. ਡੀ. ਦੇ ਸ਼ਿਕੰਜੇ 'ਚ, ਸੰਮਨ ਜਾਰੀ

aditya chopra summoned by enforcement directorate for alleged royalty scam
08 November, 2017 10:36:39 AM

ਨਵੀਂ ਦਿੱਲੀ(ਬਿਊਰੋ)— ਦੇਸ਼ ਦੀਆਂ ਪ੍ਰਸਿੱਧ ਮਿਊਜ਼ਿਕ ਕੰਪਨੀਆਂ 'ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਆਪਣੇ ਸ਼ਿਕੰਜਾ ਕੱਸ ਲਿਆ ਹੈ। ਪਿਛਲੇ ਹਫਤੇ ਇਨ੍ਹਾਂ ਕੰਪਨੀਆਂ 'ਤੇ ਈ. ਡੀ. ਨੇ ਛਾਪੇਮਾਰੀ ਕੀਤੀ ਸੀ। ਅੱਜ ਖਬਰ ਆਈ ਹੈ ਕਿ ਇਨ੍ਹਾਂ ਕੰਪਨੀਆਂ ਦੇ ਮਾਲਕਾਂ ਨੂੰ ਹੁਣ ਪੁੱਛਗਿਛ ਲਈ ਸੱਦਿਆ ਗਿਆ ਹੈ। ਇਨ੍ਹਾਂ ਵਿਚ ਸਭ ਤੋਂ ਵੱਡੇ ਨਾਂ ਆਦਿਤਿਆ ਚੋਪੜਾ ਅਤੇ ਭੂਸ਼ਣ ਕੁਮਾਰ ਦੇ ਹਨ। ਆਦਿਤਿਆ ਨੂੰ ਈ. ਡੀ. ਨੇ 8 ਨਵੰਬਰ ਨੂੰ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਹੈ। ਇਨ੍ਹਾਂ ਕੰਪਨੀਆਂ 'ਤੇ ਕਈ ਕਰੋੜ ਰੁਪਏ ਦੀ ਰਿਅਲਿਟੀ ਦੀ ਹੇਰਾਫੇਰੀ ਦਾ ਦੋਸ਼ ਹੈ, ਜਿਸ ਦੀ ਜਾਂਚ ਈ. ਡੀ. ਕਰ ਰਹੀ ਹੈ। ਆਦਿਤਿਆ ਦੇ ਇਲਾਵਾ ਸੋਨੀ ਮਿਊਜ਼ਿਕ ਦੇ ਵਾਈਸ ਪ੍ਰੈਜ਼ੀਡੈਂਟ ਸ਼੍ਰੀਧਰ ਸੁਬਰਾਮਣੀਅਮ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਇਸ ਦੇ ਇਲਾਵਾ ਸਾਰੇਗਾਮਾ ਦੇ ਐੱਮ. ਡੀ. ਵਿਕਰਮ ਮਹਿਰਾ ਕੋਲੋਂ ਪੁੱਛਗਿਛ ਕੀਤੀ ਜਾ ਚੁੱਕੀ ਹੈ।


Tags: Bhushan KumarAditya ChopraVikram MehraAlleged Royalty ScamSummonedEnforcement Directorateਆਦਿਤਿਆ ਚੋਪੜਾਭੂਸ਼ਣ ਕੁਮਾਰਹੇਰਾਫੇਰੀ ਦਾ ਦੋਸ਼