FacebookTwitterg+Mail

ਗਾਂਧੀ-ਨਹਿਰੂ ਪਰਿਵਾਰ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ ਪਾਇਲ ਰੋਹਤਗੀ ਨੂੰ ਮਿਲੀ ਜ਼ਮਾਨਤ

after commenting on moti and jawaharlal nehru now payal rohatgi released on bail
17 December, 2019 04:43:40 PM

ਨਵੀਂ ਦਿੱਲੀ (ਬਿਊਰੋ) — ਅਭਿਨੇਤਰੀ ਪਾਇਲ ਰੋਹਤਗੀ ਨੂੰ ਅੱਜ (17 ਦਸੰਬਰ) ਨੂੰ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਪਾਇਲ ਨੇ ਸੋਸ਼ਲ ਮੀਡੀਆ 'ਤੇ ਗਾਂਧੀ-ਨਹਿਰੂ ਪਰਿਵਾਰ 'ਤੇ ਇਤਰਾਜ਼ਯੋਗ ਪੋਸਟ ਕੀਤਾ ਸੀ, ਜਿਸ ਦੇ ਚੱਲਦਿਆਂ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਸੀ। ਆਪਣੀ ਗ੍ਰਿਫਤਾਰੀ 'ਤੇ ਪਾਇਲ ਰੋਹਤਗੀ ਨੇ ਟਵੀਟ ਕਰਦੇ ਹੋਏ ਲਿਖਿਆ ਸੀ, ''ਮੈਨੂੰ ਮੋਤੀ ਲਾਲ ਨਹਿਰੂ 'ਤੇ ਬਣਾਏ ਗਏ ਇਕ ਵੀਡੀਓ ਲਈ ਰਾਜਸਥਾਨ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਹੈ। ਵੀਡੀਓ 'ਚ ਦਿੱਤੀ ਗਈ ਜਾਣਕਾਰੀ ਮੈਂ ਗੂਗਲ ਤੋਂ ਕੱਢੀ ਸੀ। ਕੀ ਅਭਿਵਿਅਕਤੀ ਦੀ ਆਜ਼ਾਦੀ ਇਕ ਮਜ਼ਾਕ ਹੈ?''

ਦੱਸ ਦਈਏ ਕਿ ਇਸ ਮਾਮਲੇ 'ਚ ਪਾਇਲ ਨੂੰ 24 ਦਸੰਬਰ ਤੱਕ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ। ਪਾਇਲ ਨੂੰ ਬੂੰਦੀ ਪੁਲਸ ਨੇ ਅਹਿਮਦਾਬਾਦ ਤੋਂ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ ਪਾਇਲ ਤੇ ਉਸ ਦੇ ਪਾਰਟਨਰ ਸੰਗ੍ਰਾਮ ਸਿੰਘ ਨੇ ਟਵਿਟਰ 'ਤੇ ਪੀ. ਐੱਮ. ਮੋਦੀ ਤੇ ਗ੍ਰਹਿ ਮੰਤਰਾਲੇ ਤੋਂ ਮਦਦ ਮੰਗੀ ਸੀ। ਹਾਲਾਂਕਿ ਉਸ ਨੂੰ ਇਸ ਮਾਮਲੇ 'ਚ ਕੋਈ ਮਦਦ ਨਹੀਂ ਮਿਲੀ ਸੀ। ਉਸ ਦੀ ਜ਼ਮਾਨਤ ਯਾਚਿਕਾ ਨੂੰ ਵੀ ਕੋਰਟ ਨੇ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ 24 ਦਸੰਬਰ ਤੱਕ ਜੇਲ 'ਚ ਰਹਿਣ ਦਾ ਹੁਕਮ ਦਿੱਤਾ ਸੀ।

 

ਕੀ ਸੀ ਪਾਇਲ ਖਿਲਾਫ ਸ਼ਿਕਾਇਤ?
ਇਸ ਤੋਂ ਬਾਅਦ ਉਨ੍ਹਾਂ ਦੇ ਪਾਰਟਨਰ ਸੰਗ੍ਰਾਮ ਨੇ ਵੀ ਪੀ. ਐੱਮ. ਮੋਦੀ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਕੀ ਕਾਂਗਰਸ ਰੂਲਿੰਗ ਸਟੇਟ 'ਚ ਇਹ ਅਭਿਵਿਅਕਤੀ ਦੀ ਆਜ਼ਾਦੀ ਹੈ? ਸਰ ਕਿਰਪਾ ਕਰਕੇ ਇਸ ਵੱਲ ਧਿਆਨ ਦਿਓ।''
पायल को राजस्थान पुलिस ने रविवार को अहमदाबाद से हिरासत में लिया था।
ਦੱਸਣਯੋਗ ਹੈ ਕਿ ਪਾਇਲ ਨੇ ਸ਼੍ਰੀ ਮੋਤੀ ਲਾਲ ਨਹਿਰੂ 'ਤੇ ਇਕ ਵੀਡੀਓ ਬਣਾਇਆ ਗਿਆ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਬੂੰਦੀ ਜ਼ਿਲੇ 'ਚ ਇਕ ਕਾਂਗਰਸ ਵਰਕਰ ਨੇ ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਪਾਇਲ ਦੇ ਵਿਰੁੱਧ ਬੀਤੀ 10 ਅਕਤੂਬਰ ਨੂੰ ਸਦਰ ਥਾਣੇ 'ਚ ਆਈ. ਟੀ. ਐਕਟ ਦੇ ਤਹਿਤ ਮੁਕੱਦਮਾ ਦਰਜ ਕਰਾਇਆ ਸੀ। ਪਾਇਲ ਨੇ ਆਪਣੇ ਟਵਿਟਰ ਅਕਾਊਂਟ 'ਤੇ ਕਿਹਾ ਕਿ ਰਾਜਸਥਾਨ ਪੁਲਸ ਨੇ ਮੋਤੀ ਲਾਲ ਨਹਿਰੂ 'ਤੇ ਵੀਡੀਓ ਬਣਾਉਣ ਦੇ ਮਾਮਲੇ 'ਚ ਉਸ ਨੂੰ ਗ੍ਰਿਫਤਾਰ ਕੀਤਾ।


Tags: Payal RohatgiRajasthan PoliceSangram SinghPM Narendra ModiMotilal NehruKamala NehruJawaharlal Nehru

About The Author

sunita

sunita is content editor at Punjab Kesari