ਨਵੀਂ ਦਿੱਲੀ(ਬਿਊਰੋ)— ਸਾਲ 2018 ਦੀ ਸ਼ੁਰੂਆਤ 'ਚ ਐਸ਼ਵਰਿਆ ਰਾਏ ਬੱਚਨ ਨਾਲ ਸੰਬੰਧਿਤ ਇਕ ਖਬਰ ਖਬਰ ਸਾਹਮਣੇ ਆਈ ਹੈ,ਜਿਸ ਨੂੰ ਪੜ੍ਹ ਕੇ ਤੁਹਾਨੂੰ ਜ਼ੋਰ ਦਾ ਝਟਕਾ ਲੱਗ ਸਕਦਾ ਹੈ ਤੇ ਨਾਲ ਹੀ ਖੂਬ ਹਾਸਾ ਆਵੇਗਾ। ਅੰਧਰਾ ਪ੍ਰਦੇਸ਼ ਦੇ ਰਹਿਣ ਵਾਲੇ 27 ਸਾਲਾ ਦੇ ਸ਼ਖਸ ਨੇ ਹਾਲ ਹੀ 'ਚ ਦਾਅਵਾ ਕੀਤਾ ਹੈ ਕਿ ਐਸ਼ਵਰਿਆ ਰਾਏ ਉਸ ਦੀ ਮਾਂ ਹੈ।

ਐਸ਼ਵਰਿਆ ਨੇ ਉਸ ਨੂੰ ਲੰਡਨ 'ਚ ਜਨਮ ਦਿੱਤਾ ਹੈ। ਸੱਚੀ 'ਚ ਇਸ ਵਾਰ ਤਾਂ ਹੱਦ ਹੀ ਹੋ ਗਈ ਹੈ। ਡੇਕਕਨ ਕ੍ਰਾਨੀਕਲ ਦੀ ਖਬਰ ਮੁਤਾਬਕ ਅੰਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸੰਗੀਤ ਕੁਮਾਰ ਨੇ ਇਗ ਦਾਅਵਾ ਕੀਤਾ ਹੈ ਕਿ ਮਿਸ ਵਰਲਡ ਬਣਨ ਤੋਂ ਕਰੀਬ 6 ਸਾਲ ਪਹਿਲਾਂ ਐਸ਼ਵਰਿਆ ਰਾਏ ਨੇ ਉਸ ਨੂੰ ਜਨਮ ਦਿੱਤਾ ਸੀ। ਉਸ ਦਾ ਜਨਮ ਆਈ. ਵੀ. ਐੱਫ ਦੇ ਜਰੀਏ ਲੰਡਨ 'ਚ ਹੋਇਆ ਸੀ।

ਮੈਂ ਕਰੀਬ ਦੋ ਸਾਲ ਤੱਕ ਮੁੰਬਈ 'ਚ ਆਪਣੀ ਦਾਦੀ ਬ੍ਰਿੰਦਾ ਕ੍ਰਿਸ਼ਣਰਾਜ ਰਾਏ ਕੋਲ ਰਿਹਾ। ਮੇਰੇ ਦਾਦਾ ਕ੍ਰਿਸ਼ਣਰਾਜ ਰਾਏ ਦਾ ਦਿਹਾਂਤ ਮਾਰਚ 2017 'ਚ ਹੋਇਆ ਤੇ ਮੇਰੇ ਅੰਕਲ ਦਾ ਨਾਂ ਆਦਿਤਿਆ ਰਾਏ ਹੈ। ਨਾਲ ਹੀ ਸੰਗੀਤ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਦੀ ਮਾਂ ਯਾਨੀ ਕੀ ਐਸ਼ਵਰਿਆ ਰਾਏ ਆਪਣੇ ਪਤੀ ਅਭਿਸ਼ੇਕ ਬੱਚਨ ਤੋਂ ਵੱਖ ਗਈ ਹੈ।

ਸੰਗੀਤ ਮੁਤਾਬਕ, ਐਸ਼ਵਰਿਆ ਰਾਏ ਨੇ 2017 'ਚ ਅਭਿਸ਼ੇਕ ਨਾਲ ਵਿਆਹ ਕਰਵਾਇਆ ਸੀ ਤੇ ਹੁਣ ਉਹ ਉਸ ਤੋਂ ਵੱਖ ਹੋ ਗਈ ਹੈ। ਮੈਂ ਚਾਹੁੰਦਾ ਹਾਂ ਕਿ ਮੇਰੀ ਮਾਂ ਮੇਰੇ ਨਾਲ ਬੰਗਲੁਰੂ 'ਚ ਰਹੇ। ਮੈਂ ਪਹਿਲਾਂ ਹੀ 27 ਸਾਲ ਤੋਂ ਉਨ੍ਹਾਂ ਤੋਂ ਵੱਖ ਰਿਹਾ ਹਾਂ। ਹਾਲਾਂਕਿ ਸੰਗੀਤ ਇਸ ਨੂੰ ਲੈ ਕੇ ਕੋਈ ਪੁਖਤਾ ਸਬੂਤ ਨਹੀਂ ਪੇਸ਼ ਕਰ ਸਕੇ ਤੇ ਨਾ ਹੀ ਐਸ਼ਵਰਿਆ ਜਾਂ ਬੱਚਨ ਪਰਿਵਾਰ ਵਲੋਂ ਇਸ ਦਾਅਵੇ 'ਤੇ ਕੋਈ ਪ੍ਰਤੀਕਿਰਿਆ ਆਈ ਹੈ ਪਰ ਖਬਰ ਸੁਣ ਉਹ ਹਿੱਲ ਜ਼ਰੂਰ ਗਏ ਹੋਣਗੇ।