FacebookTwitterg+Mail

ਅਕਸ਼ੈ ਨੇ ਆਪਣੀ ਕੈਨੇਡੀਅਨ ਸਿਟੀਜ਼ਨਸ਼ਿਪ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

akshay canadian citizenship
03 May, 2019 06:25:42 PM

ਨਵੀਂ ਦਿੱਲੀ/ਟੋਰਾਂਟੋ (ਏਜੰਸੀ)- ਅਕਸ਼ੈ ਕੁਮਾਰ ਦੇ ਲੋਕ ਸਭਾ ਚੋਣਾਂ 2019 ਵਿਚ ਵੋਟ ਨਾ ਪਾਉਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋਇਆ ਸੀ। ਫਿਰ ਜਦੋਂ ਅਕਸ਼ੈ ਕੁਮਾਰ ਕੋਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦੇਣ ਤੋਂ ਮੋੜਾ ਪਾ ਲਿਆ। ਹਾਲਾਂਕਿ ਅਕਸ਼ੈ ਕੁਮਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਹੁਣ ਅਕਸ਼ੈ ਕੁਮਾਰ ਨੇ ਆਪਣੀ ਨਾਗਰਿਕਤਾ ਨੂੰ ਲੈ ਕੇ ਖੁਲਾਸਾ ਕੀਤਾ ਅਤੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਕੋਲ ਕੈਨੇਡੀਅਨ ਪਾਸਪੋਰਟ ਹੈ ਅਤੇ ਉਹ ਪਿਛਲੇ 7 ਸਾਲ ਤੋਂ ਕੈਨੇਡਾ ਨਹੀਂ ਗਏ ਹਨ। ਅਕਸ਼ੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਨਾਗਰਿਕਤਾ ਨੂੰ ਲੈ ਕੇ ਬਿਨਾਂ ਵਜ੍ਹਾ ਦਿਲਚਸਪੀ ਅਤੇ ਨਾ ਪੱਖੀ ਰਵੱਈਏ ਨੂੰ ਉਹ ਸਮਝ ਨਹੀਂ ਸਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਇਸ ਗੱਲ ਤੋਂ ਮਨਾਂ ਨਹੀਂ ਕੀਤਾ ਅਤੇ ਨਾ ਹੀ ਲੁਕਾਇਆ ਹੈ ਕਿ ਉਨ੍ਹਾਂ ਕੋਲ ਕੈਨੇਡੀਅਨ ਪਾਸਪੋਰਟ ਹੈ ਪਰ ਇਹ ਵੀ ਸੱਚ ਹੈ ਕਿ ਪਿਛਲੇ 7 ਸਾਲ ਤੋਂ ਉਹ ਕੈਨੇਡਾ ਨਹੀਂ ਗਏ ਹਨ।

ਅਕਸ਼ੈ ਨੇ ਦੱਸਿਆ ਕਿ ਉਹ ਭਾਰਤ ਵਿਚ ਕੰਮ ਕਰਦੇ ਹਨ ਅਤੇ ਆਪਣੇ ਸਾਰੇ ਟੈਕਸ ਇਥੇ ਹੀ ਅਦਾ ਕਰਦੇ ਹਨ। ਇਸ ਤਰ੍ਹਾਂ ਅਕਸ਼ੈ ਕੁਮਾਰ ਨੇ ਉਨ੍ਹਾਂ ਵਿਵਾਦਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਜੋ ਉਨ੍ਹਾਂ ਦੀ ਨਾਗਰਿਕਤਾ ਨੂੰ ਲੈ ਕੇ ਪੈਦਾ ਹੋਏ ਹਨ। ਅਕਸ਼ੈ ਕੁਮਾਰ ਨੇ ਅੱਗੇ ਕਿਹਾ ਕਿ ਇਨ੍ਹਾਂ ਸਾਲਾਂ ਵਿਚ ਉਨ੍ਹਾਂ ਨੂੰ ਕਿਸੇ ਨੂੰ ਭਾਰਤ ਪ੍ਰਤੀ ਆਪਣੇ ਪਿਆਰ ਨੂੰ ਸਿੱਧ ਕਰਨ ਦੀ ਲੋੜ ਨਹੀਂ ਪਈ, ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਦੀ ਨਾਗਰਿਕਤਾ 'ਤੇ ਬਿਨਾਂ ਵਜ੍ਹਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਇਹ ਪੂਰੀ ਤਰ੍ਹਾਂ ਨਾਲ ਨਿੱਜੀ ਮਾਮਲਾ ਹੈ। ਕਾਨੂੰਨੀ ਮਾਮਲਾ ਹੈ, ਗੈਰ ਰਾਜਨੀਤਕ ਹੈ ਅਤੇ ਇਸ ਨਾਲ ਕਿਸੇ ਉਪਰ ਕੋਈ ਫਰਕ ਨਹੀਂ ਪੈਣ ਵਾਲਾ। ਅਕਸ਼ੈ ਕੁਮਾਰ ਨੇ ਇਸ ਤਰ੍ਹਾਂ ਨਾਲ ਆਪਣੇ ਖਿਲਾਫ ਆਲੋਚਨਾ ਕਰਨ ਵਾਲਿਆਂ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਝ ਦਿਨ ਪਹਿਲਾਂ ਅਕਸ਼ੈ ਕੁਮਾਰ ਨੇ ਪੀ.ਐਮ. ਨਰਿੰਦਰ ਮੋਦੀ ਦਾ ਇਕ ਗੈਰ ਰਾਜਨੀਤਕ ਇੰਟਰਵਿਊ ਵੀ ਕੀਤਾ ਸੀ।


Tags: ਟੋਰਾਂਟੋਕੈਨੇਡੀਅਨ ਸਿਟੀਜ਼ਨਸ਼ਿਪਅਕਸ਼ੈ ਕੁਮਾਰToronto Canadian citizenship Akshay Kumar

About The Author

Sunny Mehra

Sunny Mehra is content editor at Punjab Kesari