ਨਵੀਂ ਦਿੱਲੀ— ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਆਰਥਿਕ ਮਦਦ ਲਈ ਦੋ ਮਹੀਨੇ ਪਹਿਲਾਂ ਲਾਂਚ ਕੀਤੇ ਐਪ ਰਾਹੀਂ ਲੋਕਾਂ ਨੇ ਲਗਭਗ 8 ਕਰੋੜ ਰੁਪਏ ਦਾਨ ਕੀਤੇ ਹਨ। ਇਹ ਰਕਮ ਕਈ ਪਰਿਵਾਰਾਂ ਨੂੰ ਮਿਲ ਵੀ ਚੁੱਕੀ ਹੈ। ਵੈੱਬਸਾਈਟ 'ਭਾਰਤ ਦੇ ਵੀਰ' ਅਤੇ ਐਪ ਰਾਹੀਂ ਡੋਨੇਸ਼ਨ ਦੇਣ ਵਾਲਿਆਂ 'ਚ ਆਮ ਨਾਗਰਿਕਾਂ ਤੋਂ ਲੈ ਕੇ ਕਈ ਸੰਗਠਨ ਵੀ ਸ਼ਾਮਲ ਹਨ।