FacebookTwitterg+Mail

ਲੋਕਾਂ ਨੂੰ ਜਾਗਰੁਕ ਕਰਨ ਲਈ ਬਰਾਂਡ ਅੰਬੈਸਡਰ ਵਜੋਂ ਖਿਲਾੜੀ ਕੁਮਾਰ ਬਣੇ ਪ੍ਰਫੈਕਟ ਫੇਸ, ਜਾਣੋ ਕਿਵੇਂ

akshay kumar
26 July, 2017 10:30:28 AM

ਮੁੰਬਈ— ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੂੰ ਬਾਂਬੇ ਮਿਊਨੀਸਿਪਲ ਕਾਰਪੋਰੇਸ਼ਨ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਅਕਸ਼ੇ ਨਗਰ ਨਿਗਮ ਵਲੋਂ ਮੁੰਬਈ ਵਾਲਿਆਂ ਨੂੰ ਜਾਗਰੁਕ ਕਰਨਗੇ। ਅਕਸ਼ੇ ਕੁਮਾਰ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੀ ਹਰ ਗੱਲ ਨੂੰ ਲੋਕ ਧਿਆਨ ਨਾਲ ਸੁਣਦੇ ਹਨ ਅਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਅਕਸ਼ੇ ਕੁਮਾਰ ਨੂੰ ਬੀ. ਐੱਮ. ਸੀ. ਦੇ ਬ੍ਰਾਂਡ ਅੰਬੈਸਡਰ ਲਈ ਪਰਫੈਕਟ ਫੇਸ ਮੰਨਿਆ ਹੈ। ਅਕਸ਼ੇ ਕੁਮਾਰ ਫਿਲਹਾਲ ਯੂ. ਕੇ. 'ਚ ਹੈ ਅਤੇ ਆਪਣੀ ਆਉਣ ਵਾਲੀ ਫਿਲਮ 'ਟਾਇਲੇਟ ਏਕ ਪ੍ਰੇਮ ਕਥਾ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਦੀ ਫਿਲਮ 'ਗੋਲਡ' ਦੀ ਸ਼ੂਟਿੰਗ ਵੀ ਲੰਡਨ 'ਚ ਚੱਲ ਰਹੀ ਹੈ, ਜਿਸ 'ਚ ਅਕਸ਼ੇ ਕੁਮਾਰ ਇਕ ਐਥਲੀਟ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।
ਅਕਸ਼ੇ ਦੇ ਪ੍ਰਸ਼ੰਸਕ 'ਟਾਇਲੇਟ ਏਕ ਪ੍ਰੇਮ ਕਥਾ' ਦਾ ਇੰਤਜ਼ਾਰ ਬੇਸਬਰੀ ਨਾਲ ਕਰ ਰਹੇ ਹਨ। ਫਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ ਅਤੇ ਫਿਲਮ 'ਚ ਭਾਰਤ 'ਚ ਟਾਇਲਟਜ਼ ਦੀ ਬੁਰੀ ਸਥਿਤੀ ਨੂੰ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਲਾੜੀ ਆਪਣੇ ਸਹੁਰੇ ਇਸ ਲਈ ਆਉਣ ਤੋਂ ਇਨਕਾਰ ਕਰ ਦਿੰਦੀ ਹੈ ਕਿ ਉਸ ਦੇ ਸਹੁਰੇ 'ਚ ਟਾਇਲਟ ਨਹੀਂ ਹੁੰਦਾ।


Tags: Akshay kumarBrand ambassadorBombay municipal corporationBollywod celebrity ਅਕਸ਼ੇ ਕੁਮਾਰਟਾਇਲੇਟ ਏਕ ਪ੍ਰੇਮ ਕਥਾ