FacebookTwitterg+Mail

ਐਕਟਰ ਅਕਸ਼ੇ ਕੁਮਾਰ ਨੇ ਪੀ.ਐੱਮ. ਮੋਦੀ ਦਾ ਲਿਆ ਇੰਟਰਵਿਊ

akshay kumar gets pm modi s interview
23 April, 2019 10:40:51 PM

ਨਵੀਂ ਦਿੱਲੀ— ਐਕਟਰ ਅਕਸ਼ੇ ਕੁਮਾਰ ਨੇ ਹਾਲ ਹੀ 'ਚ ਟਵੀਟ ਕੀਤਾ ਸੀ ਕਿ ਉਹ ਕੁਝ ਅਜਿਹਾ ਕਰਨ ਜਾ ਰਹੇ ਹਨ ਜੋ ਕਿ ਉਨ੍ਹਾਂ ਨੇ ਅੱਜ ਤਕ ਨਹੀਂ ਕੀਤਾ ਹੈ। ਹੁਣ ਇਹ ਸਾਫ ਹੋ ਗਿਆ ਹੈ ਕਿ ਆਖਿਰ ਇਹ ਕੰਮ ਕੀ ਹੈ। ਦਰਅਸਲ ਅਕਸ਼ੇ ਨੇ ਪੀ.ਐੱਮ. ਨਰਿੰਦਰ ਮੋਦੀ ਦਾ ਇੰਟਰਵਿਊ ਲਿਆ ਹੈ, ਜਿਸ ਦਾ ਟੀਜ਼ਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ।
ਅਕਸ਼ੇ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ, 'ਜਿਥੇ ਪੂਰਾ ਦੇਸ਼ ਚੋਣ ਤੇ ਰਾਜਨੀਤੀ 'ਤੇ ਗੱਲ ਕਰ ਰਿਹਾ ਹੈ ਉਥੇ ਹੀ ਇਹ ਇਕ ਰਾਹਤ ਵਾਂਗ ਹੈ। ਪੀ.ਐੱਮ. ਨਰਿੰਦਰ ਮੋਦੀ ਨਾਲ ਇਕ ਕੈਂਡਿਡ ਤੇ ਗੈਰ ਸਿਆਸੀ ਇੰਟਰਵਿਊ ਨੂੰ ਕਰਕੇ ਮੈਂ ਖੁਦ ਨੂੰ ਖੁਸ਼ਕਿਸਮਤ ਸਮਝ ਰਿਹਾ ਹੈ।

ਟੀਜ਼ਰ 'ਚ ਇਹ ਸਵਾਲ ਪੁੱਛਦੇ ਨਜ਼ਰ ਆਏ ਅਕਸ਼ੇ
ਸ਼ੇਅਰ ਕੀਤੇ ਗਏ ਪ੍ਰੋਮੋ ਵੀਡੀਓ 'ਚ ਅਕਸ਼ੇ ਕੁਮਾਰ ਪੀ.ਐੱਮ. ਮੋਦੀ ਤੋਂ ਸਵਾਲ ਕਰਦੇ ਨਜ਼ਰ ਆ ਰਹੇ ਹਨ, 'ਜਿਵੇੰ ਮੈਂ ਅਪਣੇ ਘਰ 'ਚ ਆਪਣੀ ਮਾਂ ਨਾਲ ਰਹਿੰਦਾ ਹਾਂ ਕੀ ਤੁਹਾਡਾ ਮੰਨ ਕਰਦਾ ਹੈ ਕਿ ਤੁਹਾਡੇ ਜਿੰਨੇ ਵੀ ਰਿਸ਼ਤੇਦਾਰ ਹਨ ਸਾਰੇ ਤੁਹਾਡੇ ਨਾਲ ਰਹਿਣ?' ਇਸ 'ਤੇ ਪੀ.ਐੱਮ. ਨੇ ਜਵਾਬ ਦਿੱਤਾ 'ਮੈਂ ਜ਼ਿੰਦਗੀ ਦੀ ਛੋਟੀ ਉਮਰ 'ਚ ਸਭ ਕੁਝ ਛੱਡ ਚੁੱਕਾ ਹਾਂ। ਜਿਵੇਂ ਮੇਰੀ ਮਾਂ ਮੈਨੂੰ ਕਹਿੰਦੀ ਹੈ ਕਿ ਤੂੰ ਮੇਰੇ ਪਿੱਛੇ ਸਮਾਂ ਖਰਾਬ ਕਰਦਾ ਹੈ।'

ਵੀਡੀਓ ਸ਼ੇਅਰ ਕਰ ਪੀ.ਐੱਮ. ਨੇ ਕਹੀ ਇਹ ਗੱਲ
ਪੀ.ਐੱਮ. ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਪ੍ਰੋਮੋ ਨੂੰ ਸ਼ੇਅਰ ਕੀਤਾ। ਇਸ ਦੇ ਨਾਲ ਉਨ੍ਹਾਂ ਲਿਖਿਆ, 'ਤੁਹਾਡੇ ਨਾਲ ਸਿਆਸਤ ਅਤੇ ਚੋਣ ਨੂੰ ਛੱਡ ਕੇ ਹੋਰ ਗੱਲਾਂ 'ਤੇ ਗੱਲ ਕਰਕੇ ਚੰਗਾ ਲੱਗਾ। ਮੈਨੂੰ ਯਕੀਨ ਹੈ ਕਿ ਲੋਕਾਂ ਨੂੰ ਸਾਡੀ ਗੱਲਬਾਤ ਪਸੰਦ ਆਵੇਗੀ।'


Tags: ਅਕਸ਼ੇ ਕੁਮਾਰਪੀ.ਐੱਮ. ਨਰਿੰਦਰ ਮੋਦੀਇੰਟਰਵਿਊAkshay Kumar PM Narendra Modi interview

About The Author

Inder Prajapati

Inder Prajapati is content editor at Punjab Kesari