FacebookTwitterg+Mail

ਅਲੀਗੜ੍ਹ: ਢਾਈ ਸਾਲ ਦੀ ਬੱਚੀ ਦੀ ਹੱਤਿਆ ਨਾਲ ਗੁੱਸੇ 'ਚ ਬਾਲੀਵੁੱਡ

aligarh girl murderd
07 June, 2019 12:41:34 PM

ਮੁੰਬਈ(ਬਿਊਰੋ)— ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਅਲੀਗੜ੍ਹ 'ਚ ਢਾਈ ਸਾਲ ਦੀ ਬੱਚੀ ਦੀ ਹੱਤਿਆ ਕਰ ਦਿੱਤੀ ਗਈ। ਪੂਰੇ ਦੇਸ਼ 'ਚ ਇਸ ਘਟਨਾ ਨੂੰ ਲੈ ਕੇ ਗੁੱਸਾ ਭਰਿਆ ਹੋਇਆ ਹੈ। ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਵੀ ਇਸ ਗੰਦੀ ਘਟਨਾ 'ਤੇ ਨਾਰਾਜ਼ਗੀ ਜਤਾਈ ਹੈ ਅਤੇ ਗੁੱਸਾ ਜ਼ਾਹਰ ਕੀਤਾ। ਅਭਿਸ਼ੇਕ ਬੱਚਨ ਨੇ ਟਵੀਟ ਕਰ ਲਿਖਿਆ,''ਬਹੁਤ ਘਿਣਾਉਣੀ ਅਤੇ ਗੁੱਸੇ ਵਾਲੀ ਘਟਨਾ ਹੈ। ਕੋਈ ਵੀ ਸ਼ਖਸ ਅਜਿਹਾ ਕਿਵੇਂ ਕਰ ਸਕਦਾ ਹੈ।''


ਸੰਨੀ ਲਿਓਨੀ ਨੇ ਲਿਖਿਆ,''ਮੁਆਫ ਕਰਨਾ, ਬੱਚੀ ਤੁਹਾਨੂੰ ਇਕ ਅਜਿਹੀ ਦੁਨੀਆ 'ਚ ਰਹਿਣਾ ਪਿਆ, ਜਿੱਥੇ ਇਨਸਾਨ ਹੁਣ ਇਨਸਾਨੀਅਤ ਨੂੰ ਨਹੀਂ ਸਮਝਦਾ!!!! ਮੈਨੂੰ ਮੁਆਫ ਕਰ ਦਿਓ।''


ਰਵੀਨਾ ਟੰਡਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ,''ਅਲੀਗੜ੍ਹ 'ਚ ਤਿੰਨ ਸਾਲ ਦੀ ਬੱਚੀ ਦੀ ਹੱਤਿਆ ਅਤੇ ਰੇਪ ਬਹੁਤ ਹੀ ਡਰਾਵਨਾ ਹੈ। ਉਸ ਦੇ ਸਰੀਰ ਨੂੰ ਵਿਗਾੜ ਦਿੱਤਾ। ਬੁਰਾਈ, ਅਣਮਨੁੱਖੀ ਅਤੇ ਅਸੱਭਿਅਤਾ ਨੂੰ ਦਿਖਾਇਆ। ਦੋਸ਼ੀ ਨੂੰ ਫਾਂਸੀ ਮਿਲਣੀ ਚਾਹੀਦੀ ਹੈ। ਕਨੂੰਨ ਨੂੰ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ।''


ਐਕਟਰ ਅਨੁਪਮ ਖੇਰ ਨੇ ਵੀ ਇਸ ਘਟਨਾ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਲਿਖਿਆ,''ਤਿੰਨ ਸਾਲ ਦੀ ਬੱਚੀ ਦੇ ਰੇਪ 'ਤੇ ਗੁੱਸਾ ਹੈ। ਇਹ ਬਹੁਤ ਡਰਾਵਨਾ, ਸ਼ਰਮਿੰਦਾ ਕਰਨ ਵਾਲਾ ਹੈ। ਦੋਸ਼ੀ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਇਸ ਦੋਸ਼ ਲਈ ਕੋਈ ਹੋਰ ਸਜਾ ਨਹੀਂ ਹੈ। ਮੈਂ ਬੱਚੀ ਲਈ ਨਿਆਂ ਦੀ ਮੰਗ ਕਰਦਾ ਹਾਂ।''


ਇਸ ਦੇ ਨਾਲ ਹੀ ਕਈ ਹੋਰ ਸਿਤਾਰਿਆਂ ਆਪਣਾ ਗੁੱਸਾ ਜ਼ਾਹਰ ਕੀਤਾ।


ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਢਾਈ ਸਾਲ ਦੀ ਇਕ ਬੱਚੀ ਦੀ ਹੱਤਿਆ ਕਰ ਦਿੱਤੀ ਗਈ ਸੀ। ਟੱਪਲ ਥਾਣਾ ਖੇਤਰ ਵਿਚਕਾਰ ਆਉਣ ਵਾਲੇ ਬੁੱਢਾ ਪਿੰਡ 'ਚ ਰਹਿਣ ਵਾਲੀ ਬੱਚੀ 31 ਮਈ ਨੂੰ ਘਰ ਤੋਂ ਲਾਪਤਾ ਹੋਈ ਸੀ। ਬੱਚੀ ਦੇ ਪਰਿਵਾਰ ਵਾਲਿਆਂ ਨੇ ਉਸੇ ਦਿਨ ਬੱਚੀ ਦੀ ਗੁਮਸ਼ੁਦਾ ਦੀ ਰਿਪੋਰਟ ਲਿਖਵਾਈ। ਦੱਸ ਦੇਈਏ ਕਿ ਬੱਚੀ ਦੀ 31 ਮਈ ਨੂੰ ਹੀ ਹੱਤਿਆ ਕਰ ਦਿੱਤੀ ਗਈ ਸੀ। 5 ਦਿਨ ਬੀਤ ਜਾਣ ਤੋਂ ਬਾਅਦ ਇਕ ਕੂੜੇ ਦੇ ਢੇਰ 'ਚੋਂ ਬੱਚੀ ਦੀ ਲਾਸ਼ ਮਿਲੀ।


ਪੁਲਸ ਨੇ ਇਸ ਮਾਮਲੇ 'ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ 'ਤੇ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਇਸ ਮਾਮਲੇ 'ਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਦਾਅਵਾ ਕੀਤਾ ਹੈ ਕਿ ਬੱਚੀ ਨਾਲ ਰੇਪ ਦੀ ਘਟਨਾ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਹੱਤਿਆ ਆਪਸੀ ਰੰਜਿਸ਼ 'ਚ ਹੋਈ ਹੈ।

Huma Qureshi

 

Sania Mirza

Rajpal Yadav

Sidharth Malhotra

Ayushmann Khurrana

Arjun Kapoor


Tags: AligarhGirl MurderdSunny LeoneArjun kapoorAyushman khuranaAbhishek Bachchan And Other B Town Celebs

About The Author

manju bala

manju bala is content editor at Punjab Kesari