FacebookTwitterg+Mail

ਨਾਬਾਲਗ ਭੈਣਾਂ ਨਾਲ ਚੱਲਦੀ ਗੱਡੀ 'ਚ ਗੈਂਗਰੇਪ ਕਰਨ ਦੇ ਮਾਮਲੇ 'ਚ ਸਾਰੇ 13 ਦੋਸ਼ੀ ਗ੍ਰਿਫਤਾਰ

all 13 accused arrested for gang rape in minor car
20 March, 2017 06:02:25 PM

ਦਾਹੋਦ— ਗੁਜਰਾਤ ਦੇ ਦਾਹੋਦ ਜ਼ਿਲੇ 'ਚ ਪਿਛਲੇ ਹਫਤੇ ਅਗਵਾ ਕਰਨ ਤੋਂ ਬਾਅਦ ਚੱਲਦੀ ਗੱਡੀ 'ਚ ਪਿਤਾ ਦੇ ਸਾਹਮਣੇ 2 ਨਾਬਾਲਗ ਭੈਣਾਂ ਨਾਲ ਸਮੂਹਕ ਬਲਾਤਕਾਰ ਦੇ ਸਨਸਨੀਖੇਜ ਮਾਮਲੇ ਦੇ ਬਾਕੀ ਦੇ 2 ਦੋਸ਼ੀਆਂ ਨੂੰ ਪੁਲਸ ਨੇ ਸੋਮਵਾਰ ਨੂੰ ਫੜ ਲਿਆ ਅਤੇ ਇਸ ਦੇ ਨਾਲ ਹੀ ਇਸ ਦੇ ਸਾਰੇ 13 ਦੋਸ਼ੀ ਪੁਲਸ ਦੇ ਕਬਜ਼ੇ 'ਚ ਆ ਚੁਕੇ ਹਨ। ਦੇਵਗੜ੍ਹ ਬਾਰੀਆ ਥਾਣਾ ਖੇਤਰ ਦੇ ਭੂਤਪਗਲਾ ਪਿੰਡ ਦੀ 13 ਅਤੇ 15 ਸਾਲ ਦੀਆਂ ਇਨ੍ਹਾਂ 2 ਭੈਣਾਂ ਨੂੰ ਉਨ੍ਹਾਂ ਦੇ ਪਿਤਾ ਸਮੇਤ ਦੁਕਾਨ ਤੋਂ 14 ਮਾਰਚ ਨੂੰ ਅਗਵਾ ਕਰ ਲਿਆ ਗਿਆ ਸੀ। ਕੁਮਤ ਬਾਰੀਆ ਨਾਂ ਦੇ ਮੁੱਖ ਦੋਸ਼ੀ ਨੇ, ਪੀੜਤਾਵਾਂ ਦੇ ਭਰਾ ਤੋਂ ਬਦਲਾ ਲੈਣ ਲਈ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।
ਉਨ੍ਹਾਂ ਦੇ ਭਰਾ ਨੇ ਉਸ ਦੇ ਸ਼ਰਾਬ ਦੇ ਗੈਰ-ਕਾਨੂੰਨੀ ਧੰਦੇ 'ਚ ਸ਼ਮੂਲੀਅਤ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਸੀ। ਪੁਲਸ ਅਧਿਕਾਰੀ ਬੀ.ਜੀ. ਰਾਵਲ ਨੇ ਦੱਸਿਆ ਕਿ ਇਸ ਮਾਮਲੇ 'ਚ ਦੂਜੇ ਹੀ ਦਿਨ ਕੁਮਤ ਸਮੇਤ 5 ਮੁੱਖ ਦੋਸ਼ੀਆਂ ਨੂੰ ਫੜ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ 6 ਹੋਰ ਨੂੰ ਫੜਿਆ ਗਿਆ ਸੀ, ਜਿਨ੍ਹਾਂ 'ਚੋਂ 4 ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੋਮਵਾਰ ਨੂੰ ਬਾਕੀ ਬਚੇ 2 ਨੂੰ ਵੀ ਫੜ ਲਿਆ ਗਿਆ।


Tags: ਭੈਣਾਂ ਗੈਂਗਰੇਪ Sisters Gang Rape

About The Author

Disha

Disha is News Editor at Jagbani.