FacebookTwitterg+Mail

ਰਾਜ ਸਭਾ ਮੈਂਬਰ ਅਮਰ ਸਿੰਘ ਨੇ ਘੇਰਿਆ ਬੱਚਨ ਪਰਿਵਾਰ, ਲਾਏ ਗੰਭੀਰ ਦੋਸ਼ (ਵੀਡੀਓ)

amar singh targetes jaya bachchan says stop hypocrisy
26 July, 2019 11:20:29 AM

ਜਲੰਧਰ (ਬਿਊਰੋ) — ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ 'ਚ ਵਿਵਾਦਾਂ 'ਚ ਰਹਿਣ ਵਾਲੇ ਰਾਜ ਸਭਾ ਮੈਂਬਰ ਅਮਰ ਸਿੰਘ ਨੇ ਰਾਜ ਸਭਾ ਦੀ ਮੈਂਬਰ ਜਯਾ ਬੱਚਨ 'ਤੇ ਟਿੱਪਣੀ ਕਰਦੇ ਹੋਏ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਜਯਾ ਬੱਚਨ ਨਾਲ ਉਸ ਦੇ ਪਤੀ ਅਮਿਤਾਭ ਬੱਚਨ, ਬੇਟੇ ਅਭਿਸ਼ੇਕ ਬੱਚਨ ਅਤੇ ਨੂੰਹ ਐਸ਼ਵਰਿਆ ਬੱਚਨ ਨੂੰ ਨਿਸ਼ਾਨਾ ਬਣਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। 

ਬੱਚਨ ਪਰਿਵਾਰ ਨੂੰ ਸੁਣਾਈਆਂ ਖਰੀਆਂ-ਖੋਟੀਆਂ
ਵੀਡੀਓ 'ਚ ਅਮਰ ਸਿੰਘ ਆਖ ਰਹੇ ਹਨ, ''ਇਕ ਅਜੀਬ ਮਾਹੌਲ ਦੇਸ਼ 'ਚ ਹੈ। ਕੱਲ ਰਾਜ ਸਭਾ 'ਚ ਮੇਰੀ ਪੁਰਾਣੀ ਸਾਥੀ, ਜੋ ਹੁਣ ਸਾਥੀ ਨਹੀਂ ਹੈ, ਉਹ ਮਹਿਲਾਵਾਂ ਬਾਰੇ ਬਹੁਤ ਦੁੱਖੀ ਹੋ ਕੇ ਬੋਲ ਰਹੀ ਸੀ। ਕਹਿ ਰਹੀ ਸੀ ਕਿ ਤਕਨੀਤੀ ਅੰਦੋਲਨ ਨੂੰ ਤੁਸੀਂ ਨਹੀਂ ਰੋਕ ਸਕਦੇ। ਪੋਰਨਗ੍ਰਾਫੀ ਜਾਂ ਫਿਲਮਾਂ ਦੇ ਗੰਦੇ ਦ੍ਰਿਸ਼ ਜੇਕਰ ਤੁਸੀਂ ਟੀ. ਵੀ. 'ਚ ਦੇਖਦੇ ਹੋ ਤਾਂ ਰਿਮੋਟ ਤੁਹਾਡੇ ਹੱਥ 'ਚ ਹੈ। ਰਿਮੋਟ ਦਬਾ ਦਿਓ ਤਾਂ ਸਭ ਕੁਝ ਠੀਕ ਹੋ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਰੀ ਵੀ ਬੇਟੀ ਹੈ। 
ਅਮਰ ਸਿੰਘ ਨੇ ਅੱਗੇ ਕਿਹਾ, ''ਤਾਂ ਘੱਟੋ-ਘੱਟ ਤੁਸੀਂ ਮਾਂ ਹੋ, ਪਤਨੀ ਹੋ। ਮਾਂ ਤੇ ਪਤਨੀ ਦੇ ਹੱਥ 'ਚ ਸਮਾਜਿਕ ਰਿਮੋਟ ਹੁੰਦਾ ਹੈ। ਤੁਸੀਂ ਆਪਣੇ ਪਤੀ ਨੂੰ ਕਿਉਂ ਨਹੀਂ ਆਖਦੇ ਕਿ 'ਜੁੰਮਾ ਚੁੰਮਾ ਦੇ ਦੇ' ਨਾ ਕਰਨ। ਤੁਸੀਂ ਆਪਣੇ ਪਤੀ ਨੂੰ ਕਿਉਂ ਨਹੀਂ ਆਖਦੇ ਕਿ ਮੀਂਹ 'ਚ ਭਿੱਜਦੀ ਨਾਇਕਾ ਨਾਲ 'ਆਜ ਰਪਟ ਜਾਵੇ ਤੋਂ' ਨਾ ਕਰੇ। ਇਸ ਤੋਂ ਇਲਾਵਾ ਅਮਰ ਨੇ ਅੱਗੇ ਕਿਹਾ ਕਿ 'ਏ ਦਿਲ ਹੈ ਮੁਸ਼ਕਿਲ' ਫਿਲਮ 'ਚ ਜਿਹੜੇ ਦ੍ਰਿਸ਼ ਤੁਹਾਡੀ ਨੂੰਹ ਨੇ ਕੀਤੇ ਉਹ ਨਾ ਕਰੇ। ਤੁਸੀਂ ਆਪਣੇ ਬੇਟੇ ਅਭਿਸ਼ੇਕ ਨੂੰ ਕਿਉਂ ਨਹੀਂ ਆਖਦੇ ਕਿ ਯਸ਼ ਚੋਪੜਾ ਦੀ 'ਧੂਮ' 'ਚ ਨਾਇਕਾ ਲਗਭਗ ਨਿਊਡ ਹੋ ਜਾਂਦੀ ਹੈ, ਉਨ੍ਹਾਂ ਦ੍ਰਿਸ਼ਾਂ ਨੂੰ ਦੇਖ ਕੇ ਨੌਜਵਾਨਾਂ ਦਾ ਮਾਨਸਿਕ ਸੰਤੁਲਨ 'ਤੇ ਕੀ ਚੰਗਾ ਪ੍ਰਭਾਵ ਪਵੇਗਾ।''

ਪਹਿਲਾਂ ਘਰ 'ਚ ਕਰੋ ਸੁਧਾਰ 
ਦੱਸ ਦਈਏ ਕਿ ਅਮਰ ਸਿੰਘ ਨੇ ਅੱਗੇ ਕਿਹਾ, 'ਤੁਸੀਂ ਭਾਸ਼ਣ ਦੇ ਰਹੇ ਹੋ ਸਦਨ 'ਚ, ਤਾਂ ਹੁਣ ਗੂੰਗੇ ਤੇ ਬਹਿਰੇ ਰਹਿ ਗਏ ਹਨ। ਪਹਿਲਾਂ ਆਪਣੇ ਘਰ 'ਚ ਸੁਧਾਰ ਕਰੋ। ਸਮਾਜ 'ਚ ਜੋ ਇਹ ਮਾਹੌਲ ਹੈ, ਉਸ 'ਚ ਪੂਰੇ ਸਿਨੇਮਾ ਜਗਤ ਦੀ ਭੂਮਿਕਾ ਹੈ। ਦਿਲੀਪ ਕੁਮਾਰ, ਬਿਮਲ ਰਾਏ ਨੇ ਆਪਣੀਆਂ ਅੱਖਾਂ ਨਾਲ ਪਿਆਰ ਦਿਖਾ ਦਿੱਤਾ ਸੀ। ਉਸ ਲਈ 'ਰਪਟ ਜਈਓ' ਅਤੇ 'ਲਿਪਟ ਜਈਓ' ਕਰਨ ਦੀ ਲੋੜ ਨਹੀਂ ਪਈ ਸੀ। 

ਲੋਕਾਂ ਨੇ ਵੀ ਅਮਰ ਸਿੰਘ ਨੂੰ ਬਣਾਇਆ ਨਿਸ਼ਾਨਾ
ਅਮਰ ਸਿੰਘ ਦੇ ਇਸ ਬਿਆਨ 'ਤੇ ਲੋਕ ਮਜੇ ਲੈ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕ ਆਖ ਰਹੇ ਹਨ ਕਿ 'ਤੁਸੀਂ ਉਸ ਸਮੇਂ ਬੱਚਨ ਪਰਿਵਾਰ ਨੂੰ ਕਿਉਂ ਕੁਝ ਨਹੀਂ ਕਿਹਾ, ਜਦੋਂ ਤੁਸੀਂ ਉਨ੍ਹਾਂ ਦੇ ਪਰਿਵਾਰ ਦੇ ਕਰੀਬੀਆਂ 'ਚੋਂ ਇਕ ਸਨ।''


Tags: Amar SinghTargetesJaya BachchanHypocrisyBigg BAmitabh BachchanAbhishek BachchanAishwarya Rai BachchanFacebook PostBollywood Celebrity

Edited By

Sunita

Sunita is News Editor at Jagbani.