FacebookTwitterg+Mail

ਅਮਿਤ ਜਾਨੀ ਨੇ ਨਸੀਰੂਦੀਨ ਸ਼ਾਹ ਨੂੰ ਭੇਜੀ ਪਾਕਿ ਦੀ ਟਿਕਟ

amit jani and naseeruddin shah
21 December, 2018 02:56:34 PM

ਮੁੰਬਈ(ਬਿਊਰੋ) - ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਦੁਆਰਾ ਦਿੱਤੇ ਗਏ ਬਿਆਨ 'ਤੇ ਰਾਜਨੀਤਿਕ ਬਿਆਨਬਾਜ਼ੀ ਵੀ ਤੇਜ ਹੋ ਰਹੀ ਹੈ। ਕਈ ਰਾਜਨੀਤਿਕ ਦਲ ਨਸੀਰੂਦੀਨ ਸ਼ਾਹ ਦੀ ਆਲੋਚਨਾ ਕਰ ਰਹੇ ਹਨ ਤੇ ਕੁਝ ਉਨ੍ਹਾਂ ਦੇ ਬਿਆਨ ਦਾ ਸਮਰਥਨ ਵੀ ਕਰ ਰਹੇ ਹਨ ਪਰ ਹੁਣ ਉੱਤਰ ਪ੍ਰਦੇਸ਼ ਨਵ-ਨਿਰਮਾਣ ਸੈਨਾ ਦੇ ਮੁੱਖੀ ਅਮਿਤ ਜਾਨੀ ਨੇ ਨਸੀਰੂਦੀਨ ਸ਼ਾਹ ਲਈ ਪਾਕਿਸਤਾਨ ਦੀ ਟਿਕਟ ਬੁੱਕ ਕਰਵਾ ਦਿੱਤੀ ਹੈ। ਅਮਿਤ ਜਾਨੀ ਨੇ ਇਹ ਟਿਕਟ ਨਸੀਰੂਦੀਨ ਸ਼ਾਹ ਦੇ ਘਰ ਵੀ ਭਜਵਾ ਦਿੱਤੀ ਹੈ।

Punjabi Bollywood Tadka
ਦੱਸ ਦੇਈਏ ਕਿ ਨਸੀਰੂਦੀਨ ਸ਼ਾਹ ਦਾ ਕਹਿਣਾ ਸੀ ਕਿ ਹੁਣ ਭਾਰਤ 'ਚ ਡਰ ਲੱਗਦਾ ਹੈ ਤੇ ਆਪਣੇ ਬੱਚਿਆਂ ਦੀ ਚਿੰਤਾ ਹੁੰਦੀ ਹੈ। ਉੱਤਰ ਪ੍ਰਦੇਸ਼ ਦੇ ਅਮਿਤ ਜਾਨੀ ਨੇ ਨਸੀਰੂਦੀਨ ਸ਼ਾਹ ਲਈ 14 ਅਗਸਤ 2019 ਦਾ ਮੁੰਬਈ ਤੋਂ ਕਰਾਚੀ ਦਾ ਟਿਕਟ ਬੁੱਕ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ''ਜੇਕਰ ਤੁਹਾਨੂੰ ਹਿੰਦੁਸਤਾਨ 'ਚ ਡਰ ਲੱਗਦਾ ਹੈ ਤਾਂ ਉਹ ਬਿਨਾਂ ਦੇਰੀ ਕੀਤੇ ਪਾਕਿਸਤਾਨ ਜਾ ਸਕਦੇ ਹਨ। 14 ਅਗਸਤ ਨੂੰ ਪਾਕਿਸਤਾਨ ਦਾ ਆਜ਼ਾਦੀ ਦਿਵਸ ਹੈ ਅਤੇ 15 ਅਗਸਤ ਤੱਕ ਸਾਡੇ ਦੇਸ਼ 'ਚੋਂ ਇਕ ਗਦਾਰ ਘੱਟ ਹੋ ਜਾਵੇਗਾ। ਇੰਨਾਂ ਹੀ ਨਹੀਂ ਉਨ੍ਹਾਂ ਨੇ ਤੰਜ ਕੱਸਦੇ ਹੋਏ ਇਹ ਵੀ ਲਿਖਿਆ, ਜੇਕਰ ਡਰ ਲੱਗ ਰਿਹਾ ਹੈ ਤਾਂ ਤੁਸੀਂ 'ਹਨੁਮਾਨ ਚਾਲੀਸਾ' ਵੀ ਪੜ੍ਹ ਸਕਦੇ ਹੋ ਕਿਉਂਕਿ ਹੁਣ ਤਾਂ ਉਂਝ ਵੀ ਹਨੁਮਾਨ ਜੀ ਨੂੰ ਮੁਸਲਮਾਨ ਬਣਾਇਆ ਗਿਆ ਹੈ। ਹੁਣ ਉਹ ਇਸਲਾਮ ਤੋਂ ਖਾਰਿਜ ਨਹੀਂ ਹੋਣਗੇ।'' ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਸ ਨੂੰ ਵੀ ਦੇਸ਼ 'ਚ ਡਰ ਲੱਗ ਰਿਹਾ ਹੈ ਉਹ ਪਾਕਿਸਤਾਨ ਜਾ ਸਕਦਾ ਹੈ। ਇਸ ਦਾ ਇੰਤਜ਼ਾਮ ਸੰਗਠਨ ਵਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਯੋਗੀ ਆਦਿਤਿਆਨਾਥ ਜਦੋਂ ਗੋਰਖਪੁਰ  ਦੇ ਸੰਸਦ ਸਨ, ਉਦੋ ਉਨ੍ਹਾਂ ਨੇ ਵੀ ਕਿਹਾ ਸੀ ਕਿ ਜਿਸ ਨੂੰ ਹਿੰਦੁਸਤਾਨ 'ਚ ਡਰ ਲੱਗਦਾ ਹੈ ਉਹ ਪਾਕਿਸਤਾਨ ਚਲਾ ਜਾਵੇ। ਮੈਂ ਉਨ੍ਹਾਂ ਦਾ ਵਾਅਦਾ ਨਿਭਾ ਰਿਹਾ ਹਾਂ।


Tags: Amit Jani Naseeruddin Shah Pakistan Bollywood Celebrity

Edited By

Sunita

Sunita is News Editor at Jagbani.