ਨਵੀਂ ਦਿੱਲੀ— ਟੀ. ਵੀ. ਅਭਿਨੇਤਾ ਅਮਿਤ ਟੰਡਨ ਤੇ ਉਸ ਦੀ ਪਤਨੀ ਰੂਬੀ ਸਾਹਮਣੇ ਇਕ ਨਵਾਂ ਚੈਲੇਂਜ ਆ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਉਸ ਦੇ ਰਿਸ਼ਤੇ ਟੁੱਟਣ ਦੀ ਚਰਚਾ ਤਾਂ ਸੀ ਹੀ ਹੁਣ ਖਬਰ ਆਈ ਹੈ ਕਿ ਰੂਬੀ ਪਿਛਲੇ ਇਕ ਮਹੀਨੇ ਤੋਂ ਦੁਬਈ ਦੀ ਜੇਲ 'ਚ ਬੰਦ ਹੈ। ਦੱਸ ਦਈਏ ਕਿ ਰੂਬੀ ਇਕ ਡਰਮੈਟੋਲਿਜਸਟ ਹੈ।

ਸਪਾਟ ਬੁਆਏ ਦੀ ਇਕ ਖਬਰ ਮੁਤਾਬਕ ਰੂਬੀ 'ਤੇ ਕੁਝ ਸਰਕਾਰੀ ਅਧਿਕਾਰੀਆਂ ਨਾਲ ਬਦਸਲੂਕੀ ਕਰਨ ਦਾ ਦੋਸ਼ ਲੱਗਾ ਹੈ ਤੇ ਉਸ ਨੇ ਉਨ੍ਹਾਂ ਨੂੰ ਧਮਕੀ ਵੀ ਦਿੱਤੀ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰੂਬੀ ਦੀ ਬੇਲ ਇਕ ਵਾਰ ਰੱਦ ਵੀ ਹੋ ਚੁੱਕੀ ਹੈ। ਅਮਿਤ ਟੰਡਨ ਪਿਛਲੇ ਕੁਝ ਸਮੇਂ ਤੋਂ ਰੂਬੀ ਦੀ ਮਦਦ ਲਈ ਦੁਬਈ 'ਚ ਸੀ।

ਦੱਸ ਦਈਏ ਕਿ ਅਮਿਤ ਟੰਡਨ ਸਭ ਤੋਂ ਪਹਿਲਾ 'ਇੰਡੀਅਨ ਆਈਡਲ ਸੀਜ਼ਨ 1' ਨਾਲ ਚਰਚਾ 'ਚ ਆਇਆ ਸੀ। ਇਸ ਤੋਂ ਬਾਅਦ ਉਹ 'ਯੇ ਹੈ ਮੁਹੱਬਤੇਂ', 'ਕਿਉਂਕਿ ਸਾਸ ਵੀ ਕਭੀ ਬਹੂ ਥੀ', 'ਭਾਬੀ', 'ਅਦਾਲਤ ਸੀਜ਼ਨ 2', 'ਕੈਸਾ ਯੇ ਪਿਆਰ ਹੈ', 'ਜਰਾ ਨਚਕੇ ਦਿਖਾ' ਵਰਗੇ ਟੀ. ਵੀ. ਸ਼ੋਅ 'ਚ ਨਜ਼ਰ ਆ ਚੁੱਕੇ ਹਨ। ਅਮਿਤ ਦਾ ਵਿਆਹ ਅੱਜ ਤੋਂ 10 ਸਾਲ ਪਹਿਲਾ ਰੂਬੀ ਨਾਲ ਹੋਇਆ ਸੀ ਤੇ ਇਸ ਕਪੱਲ ਦੀ 7 ਸਾਲਾਂ ਦੀ ਬੇਟੀ ਹੈ।