FacebookTwitterg+Mail

ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਦੇ ਸੁਹਰੇ ਰਾਜਨ ਨੰਦਾ ਦਾ ਹੋਇਆ ਦੇਹਾਂਤ

amitabh bachchan daughter shweta rajan nanda died
06 August, 2018 04:20:21 AM

ਮੁੰਬਈ—ਬਾਲੀਵੁੱਡ ਜਗਤ ਤੋਂ ਦੁੱਖਭਰੀ ਖਬਰ ਮਿਲੀ ਹੈ ਕਿ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੰਦਾ ਦੇ ਸੁਹਰੇ ਰਾਜਨ ਨੰਦਾ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਗੁਰੂਗ੍ਰਾਮ ਸਥਿਤ ਇਕ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। 


ਸ਼ਵੇਤਾ ਬੱਚਨ ਨੰਦਾ ਦੇ ਸੁਹਰੇ ਕਾਰੋਬਾਰੀ ਰਾਜਨ ਨੰਦਾ ਦਾ ਦੇਹਾਂਤ ਹੋ ਗਿਆ ਹੈ। ਹਾਲਾਂਕਿ ਇਸ ਖਬਰ ਨੂੰ ਲੈ ਕੇ ਹਾਲੇ ਤਕ ਨਾ ਨੰਦਾ ਪਰਿਵਾਰ ਤੋਂ ਆਫਿਸ਼ਿਅਲ ਮੈਸੇਜ ਆਇਆ ਹੈ ਨਾ ਹੀ ਬੱਚਨ ਪਰਿਵਾਰ ਤੋਂ। ਪਰ ਰਿਸ਼ੀ ਕਪੂਰ ਦੀ ਬੇਟੀ ਅਤੇ ਰਣਦੀਪ ਕਪੂਰ ਦੀ ਭੈਣ ਰਿਧੀਮਾ ਕਪੂਰ ਸਾਹਨੀ ਨੇ ਇੰਸਟਾਗ੍ਰਾਮ 'ਤੇ ਰਾਜਨ ਨੰਦਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਜਲੀ ਦਿੱਤੀ ਹੈ। ਰਿਧੀਮਾ ਕਪੂਰ ਲਿਖਦੀ ਹੈ, ਤੁਸੀਂ ਹਮੇਸ਼ਾ ਲੀਜੇਂਡ ਸੀ ਅਤੇ ਰਹੋਗੇ। ਤੁਹਾਡੇ ਪਿਆਰ ਦਾ ਧੰਨਵਾਦ। ਤੁਹਾਨੂੰ ਬਹੁਤ ਮਿਸ ਕਰਾਂਗੇ ਅੰਕਲ। ਆਰ.ਆਈ.ਪੀ. ਰਾਜਨ ਅੰਕਲ।


Tags: ਅਮਿਤਾਭ ਬੱਚਨਬੇਟੀ ਸ਼ਵੇਤਾਦੇਹਾਂਤAmitabh Bachchandaughter Shwetadied

Edited By

HARDEEP KUMAR

HARDEEP KUMAR is News Editor at Jagbani.