ਮੁੰਬਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਮੰਗਲਵਾਰ ਦੂਜੀ ਵਾਰ ਦੇਸ਼ ਨੂੰ ਸੰਬੋਧਨ ਕੀਤਾ ਕਿ ਰਾਤ 12 ਵਜੇ ਤੋਂ ਦੇਸ਼ ਪੂਰੀ ਤਰ੍ਹਾਂ ਨਾਲ ਲੌਕਡਾਊਨ (ਦੇਸ਼ਬੰਦੀ) ਹੋ ਜਾਵੇਗਾ, ਜੋ 21 ਦਿਨਾਂ ਤੱਕ ਰਹੇਗਾ। ਪੀ. ਐੱਮ. ਮੋਦੀ ਨੇ ਕਿਹਾ ਇਹ ਇਕ ਤਰ੍ਹਾਂ ਦਾ ਕਰਫਿਊ ਹੀ ਹੈ, ਜੋ ਜਨਤਾ ਕਰਫਿਊ ਤੋਂ ਜ਼ਿਆਦਾ ਸਖ਼ਤ ਹੋਵੇਗਾ। ਉਹਨਾਂ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਲੌਕਡਾਊਨ ਨੂੰ ਜ਼ਰੂਰੀ ਦੱਸਿਆ। ਪੀ. ਐੱਮ. ਮੋਦੀ ਦੇ ਇਸ ਐਲਾਨ ਤੋਂ ਬਾਅਦ ਹੁਣ ਫ਼ਿਲਮੀ ਸਿਤਾਰੇ ਇਸ ਦਾ ਸਮਰਥਨ ਕਰ ਰਹੇ ਹਨ। ਬਾਲੀਵੁੱਡ ਮਹਾਨਾਇਕ ਅਮਿਤਾਭ ਬਚਨ ਨੇ ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਹੈ। ਪੀ. ਐੱਮ. ਮੋਦੀ ਦੇ ਸੰਬੋਧਨ ਤੋਂ ਬਾਅਦ ਅਮਿਤਾਭ ਨੇ ਇਕ ਟਵੀਟ ਕੀਤਾ ਹੈ, ਜਿਸ ਵਿਚ ਉਹਨਾਂ ਨੇ ਲਿਖਿਆ ਕਿ- ਹੱਥ ਹੈ ਜੋੜਦੇ ਨਿਮਰਤਾ ਨਾਲ ਅੱਜ ਅਸੀਂ, ਸੁਣੋ ਆਦੇਸ਼ ਪ੍ਰਧਾਨ ਦਾ, ਸਦਾ ਤੁਮ ਔਰ ਹਮ। ਇਹ ਬੰਦਿਸ਼ ਜੋ ਲੱਗੀ ਹੈ, ਜੀਵਨਦਾਈ ਬਣੇਗੀ, 21 ਦਿਨਾਂ ਦਾ ਸੰਕਲਪ ਨਿਸ਼ਚਿਤ ਕੋਰੋਨਾ ਦਫ਼ਨਾਏਗੀ।
ਇਸ ਟਵੀਟ ਨਾਲ ਬਿੱਗ ਬੀ ਨੇ 2 ਤਸਵੀਰਾਂ ਵੀ ਪੋਸਟ ਕੀਤੀਆਂ ਹਨ।ਇਕ ਤਸਵੀਰ ਵਿਚ ਉਹ ਹੱਥ ਜੋੜਦੇ ਨਜ਼ਰ ਆ ਰਹੇ ਹਨ। ਜਦੋਂਕਿ ਦੂਜੀ ਤਸਵੀਰ ਵਿਚ ਭਾਰਤ ਦਾ ਨਕਸ਼ਾ ਹੈ, ਜਿਸ ਉੱਪਰ ਤਾਲਾ ਲੱਗਾ ਹੈ। ਬਿੱਗ ਬੀ ਦੇ ਇਸ ਟਵੀਟ ਤੇ ਲੋਕ ਕਮੈਂਟ ਵੀ ਕਰ ਰਹੇ ਹਨ ਅਤੇ ਉਹਨਾਂ ਦੀ ਗੱਲ ਦਾ ਸਮਰਥਨ ਵੀ ਕਰ ਰਹੇ ਹਨ।
ਦੱਸਣਯੋਗ ਹੈ ਕਿ ਦੇਸ਼ਬੰਦੀ ਦੀ ਘੋਸ਼ਣਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ 21 ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਹਨ। ਕੋਰੋਨਾ ਦੀ ਚੇਨ ਨੂੰ ਖ਼ਤਮ ਕਰਨ ਲਈ 21 ਦਿਨ ਦਾ ਸਮਾਂ ਸਾਡੇ ਲਈ ਬਹੁਤ ਅਹਿਮ ਹੈ।